ਸੂਬੇ ‘ਚ ਵਧ ਰਿਹਾ ਹੈ ਕੋਰੋਨਾਵਾਇਰਸ ਦਾ ਕਹਿਰ
ਏਬੀਪੀ ਸਾਂਝਾ | 09 Jul 2020 06:47 PM (IST)
ਜਲੰਧਰ ਸ਼ਹਿਰ ‘ਚ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਵੀਰਵਾਰ ਨੂੰ ਜਲੰਧਰ ਵਿੱਚ 32 ਨਵੇਂ ਕੋਰੋਨਾ ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚ ਜਲੰਧਰ ਦੇ ਸੀਨੀਅਰ ਪੁਲਿਸ ਅਧਿਕਾਰੀ ਐਸਐਸਪੀ ਨਵਜੋਤ ਮਹਿਲ ਵੀ ਸ਼ਾਮਲ ਹਨ।
ਜਲੰਧਰ ਸ਼ਹਿਰ ‘ਚ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਵੀਰਵਾਰ ਨੂੰ ਜਲੰਧਰ ਵਿੱਚ 32 ਨਵੇਂ ਕੋਰੋਨਾ ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚ ਜਲੰਧਰ ਦੇ ਸੀਨੀਅਰ ਪੁਲਿਸ ਅਧਿਕਾਰੀ ਐਸਐਸਪੀ ਨਵਜੋਤ ਮਹਿਲ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਾਹਕੋਟ ਵਿੱਚ ਤਾਇਨਾਤ ਐਸਡੀਐਮ ਸੰਜੀਵ ਕੁਮਾਰ ਵੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਹੁਣ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1038 ਹੋ ਗਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904