ਚੰਡੀਗੜ੍ਹ: ਕੋਰੋਨਾ ਦਾ ਵਧਦੇ ਖ਼ਤਰੇ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਯੂਟੀ (ਚੰਡੀਗੜ੍ਹ) 'ਚ ਕੱਲ੍ਹ 7 ਜਨਵਰੀ ਤੋਂ ਗੈਰ-ਜ਼ਰੂਰੀ ਆਵਾਜਾਈ 'ਤੇ ਪਾਬੰਦੀ ਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਰਾਤ 10.00 ਵਜੇ ਤੋਂ ਸਵੇਰ 5:00 ਵਜੇ ਤੱਕ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ।


ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੰਸਥਾਵਾਂ ਆਦਿ ਸਮੇਤ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਚੰਡੀਗੜ੍ਹ ਵਿੱਚ ਜ਼ਰੂਰੀ ਸੇਵਾਵਾਂ/ਵਿਭਾਗਾਂ ਨੂੰ ਛੱਡ ਕੇ ਸਾਰੇ ਸਰਕਾਰੀ ਦਫ਼ਤਰ 50% ਸਮਰੱਥਾ ਦੀ ਸਰੀਰਕ ਹਾਜ਼ਰੀ ਨਾਲ ਕੰਮ ਕਰਨਗੇ।ਸਾਰੇ ਪ੍ਰਾਈਵੇਟ ਦਫਤਰ ਵੀ 50% ਸਟਾਫ ਨਾਲ ਕੰਮ ਕਰਨਗੇ ਅਤੇ ਬਾਕੀ ਨੂੰ ਘਰ ਤੋਂ ਕੰਮ ਕਰਨਾ ਪਵੇਗਾ।


ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਅਜਾਇਬ ਘਰ, ਆਦਿ ਸਮਰੱਥਾ ਤੋਂ 50% ਨਾਲ ਕੰਮ ਕਰਨ ਕਰਨਗੇ।ਸਾਰੇ ਸਟਾਫ ਦੇ ਕੋਰੋਨਾ ਟੀਕਾ ਲੱਗਣਾ ਲਾਜ਼ਮੀ ਹੋਏਗਾ।


ਸਾਰੇ ਸਪੋਰਟਸ ਕੰਪਲੈਕਸ (ਸੰਪਰਕ ਰਹਿਤ ਖੇਡਾਂ ਨੂੰ ਛੱਡ ਕੇ) ਸਵੀਮਿੰਗ ਪੂਲ, ਜਿੰਮ ਬੰਦ ਰਹਿਣਗੇ। ਸਿਵਾਏ ਰਾਸ਼ਟਰੀ/ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਦੀ ਸਿਖਲਾਈ ਲਈ ਵਰਤੇ ਜਾਣ ਵਾਲੇ।ਇਨ੍ਹਾਂ ਸਪੋਰਟਸ ਕੰਪਲੈਕਸਾਂ ਵਿੱਚ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ।


ਕਿਸੇ ਵੀ ਮਕਸਦ ਲਈ ਅੰਦਰ ਦੇ ਪ੍ਰੋਗਰਾਮ ਵਿੱਚ 50 ਵਿਅਕਤੀਆਂ ਅਤੇ ਬਾਹਰ 100 ਵਿਅਕਤੀਆਂ ਦਾ ਹੀ ਇਕੱਠ ਕੀਤਾ ਜਾ ਸਕਦਾ ਹੈ।ਹਾਲਾਂਕਿ, ਅੰਦਰੂਨੀ ਅਤੇ ਬਾਹਰੀ ਇਕੱਠਾਂ ਵਿੱਚ ਵਿਅਕਤੀਆਂ ਦੀ ਕੁੱਲ ਸੰਖਿਆ ਸਮਰੱਥਾ ਦੇ 50% ਤੋਂ ਵੱਧ ਨਹੀਂ ਹੋਣੀ ਚਾਹੀਦੀ।10 ਜਨਵਰੀ ਤੋਂ ਗਾਹਕ ਸੈਕਟਰ-26 ਦੀ ਸਬਜ਼ੀ ਮੰਡੀ 'ਚ ਨਹੀਂ ਜਾ ਸਕਣਗੇ, ਸਿਰਫ ਰੇਹੜੀ ਵਾਲੇ ਹੀ ਸਬਜ਼ੀ ਲੈਣ ਜਾ ਸਕਣਗੇ।


ਸੈਕਟਰ 19 ਦੇ ਪਾਲਿਕਾ ਬਾਜ਼ਾਰ ਅਤੇ ਸਦਰ ਬਾਜ਼ਾਰ, ਸੈਕਟਰ 15 ਵਿੱਚ ਪਟੇਲ ਮਾਰਕੀਟ, ਸੈਕਟਰ 22 ਵਿੱਚ ਸ਼ਾਸਤਰੀ ਮਾਰਕੀਟ ਅਤੇ ਮੋਬਾਈਲ ਮਾਰਕੀਟ, ਸੈਕਟਰ 41 ਵਿੱਚ ਕ੍ਰਿਸ਼ਨਾ ਮਾਰਕੀਟ ਅਤੇ ਸਾਰੀਆਂ ਅਪਣੀ ਮੰਡੀਆਂ ਸ਼ਾਮ 5 ਵਜੇ ਤੱਕ ਬੰਦ ਹੋ ਜਾਣਗੀਆਂ।ਪ੍ਰਸ਼ਾਸਕ ਨੇ ਨਾਗਰਿਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੱਥਾਂ ਦੀ ਸਫਾਈ ਕਰਕੇ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ