ਅੰਮ੍ਰਿਤਸਰ: ਵਿਜੀਲੈਂਸ ਬਿਊਰੋ ਅੰਮ੍ਰਿਤਸਰ ਨੇ ਤੁਲੀ ਡਾਇਗਨੋਸਟਿਕ ਸੈਂਟਰ ਅਤੇ ਈਐੱਮਸੀ ਹਸਪਤਾਲ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਛੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਨ੍ਹਾਂ ਉਪਰ ਕੋਰੋਨਾ ਟੈਸਟ ਦੀਆਂ ਗ਼ਲਤ ਰਿਪੋਰਟਾਂ ਜਾਰੀ ਕਰਨ ਦੇ ਦੋਸ਼ ਹਨ।ਇਹ ਮੁਕੱਦਮਾ ਤੁਲੀ ਡਾਇਗਨੋਸਟਿਕ ਸੈਂਟਰ ਦੇ ਚਾਰ ਡਾਕਟਰ ਈਐਮਸੀ ਹਸਪਤਾਲ ਦੇ ਮਾਲਕ ਸਮੇਤ ਦੋ ਹੋਰਾਂ ਖਿਲਾਫ ਦਰਜ ਕੀਤਾ ਗਿਆ ਹੈ।


ਵਿਜੀਲੈਂਸ ਬਿਊਰੋ ਵੱਲੋਂ ਅੱਜ ਤੁਲੀ ਡਾਇਗਨੌਸਟਿਕ ਸੈਂਟਰ ਦੇ ਡਾ. ਮਹਿੰਦਰ ਸਿੰਘ, ਡਾ. ਰਿਧਮ ਤੁਲੀ, ਸੰਜੇ ਪਿਪਲਾਨੀ ਤੇ ਡਾ. ਰੋਬਿਨ ਤੁਲੀ ਅਤੇ ਈਐੱਮਸੀ ਹਸਪਤਾਲ ਦੇ ਮਾਲਕ ਪਵਨ ਅਰੋੜਾ ਅਤੇ ਡਾ. ਪੰਕਜ ਸੋਨੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।ਇਸ ਮੁਕਦਮੇ ਦੇ ਵਿੱਚ ਮੁੱਖ ਸ਼ਿਕਾਇਤਕਰਤਾ ਵਿਜੀਲੈਂਸ ਦੇ ਪ੍ਰਮੁੱਖ ਜਾਂਚ ਅਧਿਕਾਰੀ ਡੀਐੱਸਪੀ ਹਰਪ੍ਰੀਤ ਸਿੰਘ ਹਨ।

ਮੁਲਜ਼ਮਾਂ ਖਿਲਾਫ ਆਈਪੀਸੀ ਦੀ ਧਾਰਾ 307, 336,420,270,467,468,471,120-b ਅਤੇ 188 ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀ ਧਾਰਾ 7, 12 & 13 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਕੋਲ ਤਿੰਨ ਸ਼ਿਕਾਇਤਾਂ ਆਈਆਂ ਸਨ ਜਿਸ ਤੇ ਨੋਟਿਸ ਲੈਂਦੇ ਹੋਏ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈ।