Coronavirus Update: ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ (Corona in Punjab) ਸੰਕਰਮਣ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਦੋ ਦਿਨਾਂ ਵਿੱਚ ਲਾਗ ਦੀ ਦਰ ਵਿੱਚ ਵਾਧੇ ਦੇ ਨਾਲ ਨਵੇਂ ਮਾਮਲਿਆਂ (Corona Case) ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਦੱਸ ਦਈਏ ਕਿ ਪਿਛਲੇ 24 ਘੰਟਿਆਂ ਵਿੱਚ ਲਾਗ ਦੇ 62 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਬੁੱਧਵਾਰ ਨੂੰ ਸਕੰਰਮਣ ਦੀ ਦਰ 0.10 ਪ੍ਰਤੀਸ਼ਤ ਤੋਂ ਵਧ ਕੇ 0.17 ਪ੍ਰਤੀਸ਼ਤ ਹੋ ਗਈ।
ਪਰ ਇਸ ਸਭ ਦੇ ਨਾਲ ਹੀ ਰਾਹਤ ਦੀ ਖ਼ਬਰ ਇਹ ਹੈ ਕਿ 24 ਘੰਟਿਆਂ ਵਿੱਚ ਲਾਗ ਕਾਰਨ ਮੌਤ ਦਾ ਇੱਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸੂਬੇ ਦੇ ਸਿਹਤ ਵਿਭਾਗ (Punjab Health Department) ਮੁਤਾਬਕ 12264,923 ਲੋਕਾਂ ਦੇ ਨਮੂਨੇ ਲਏ ਗਏ, ਜਿਨ੍ਹਾਂ ਚੋਂ 599266 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਆ ਹੈ। ਸੂਬੇ ਵਿੱਚ ਇਸ ਵੇਲੇ 473 ਐਕਟਿਵ ਕੇਸ (Corona Patients) ਹਨ। ਲਾਗ ਕਾਰਨ ਹੁਣ ਤੱਕ 16299 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸ ਦਈਏ ਕਿ ਕੋਰੋਨਾ (Coronavirus) ਨਾਲ ਗੰਭੀਰ ਸੱਤ ਸੰਕਰਮਿਤ ਲੋਕਾਂ ਨੂੰ ਸੂਬੇ ਦੇ ਵੱਖ -ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਹ ਲੈਣ ਵਿੱਚ ਮੁਸ਼ਕਲ ਦੇ ਕਾਰਨ 47 ਸੰਕਰਮਿਤ ਲੋਕਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ।
ਇਸ ਦੇ ਨਾਲ ਹੀ ਬਲੈਕ ਫੰਗਸ ਦਾ ਕੋਈ ਨਵਾਂ ਕੇਸ ਵੀ ਸਾਹਮਣੇ ਨਹੀਂ ਆਇਆ ਹੈ। ਹੁਣ ਤੱਕ ਪੰਜਾਬ ਵਿੱਚ ਬਲੈਕ ਫੰਗਸ ਦੇ 678 ਮਾਮਲੇ ਸਾਹਮਣੇ ਆਏ ਹਨ, 51 ਇਸ ਕਾਰਨ ਮਰ ਚੁੱਕੇ ਹਨ।
ਜਾਣੋ ਹਰਿਆਣਾ ਵਿੱਚ ਕੋਰੋਨਾ ਦਾ ਹਾਲ
ਦੂਜੇ ਪਾਸੇ, ਹਰਿਆਣਾ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ 27 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਹਿਸਾਰ, ਝੱਜਰ ਅਤੇ ਫਤਿਹਾਬਾਦ ਵਿੱਚ ਇੱਕ -ਇੱਕ ਮਰੀਜ਼ ਦੀ ਮੌਤ ਹੋਈ ਹੈ। ਇਹ ਰਾਹਤ ਦੀ ਗੱਲ ਹੈ ਕਿ 12 ਜ਼ਿਲ੍ਹਿਆਂ ਵਿੱਚ ਇੱਕ ਵੀ ਕੇਸ ਨਹੀਂ ਆਇਆ ਅਤੇ ਗੁਰੂਗ੍ਰਾਮ ਵਿੱਚ ਸਿਰਫ ਨੌਂ ਨਵੇਂ ਕੇਸ ਪਾਏ ਗਏ ਹਨ।
ਗੱਲ ਕਰੀਏ ਦੂਜੇ ਜ਼ਿਲ੍ਹਿਆਂ ਦੀ ਤਾਂ ਇੱਥੇ ਇਹ ਅੰਕੜਾ ਘੱਟ ਹੈ। ਇਸ ਸਮੇਂ ਹਰਿਆਣਾ 'ਚ ਰਿਕਵਰੀ ਰੇਟ 98.66 ਹੈ ਅਤੇ ਮੌਤ ਦਰ 1.25 ਪ੍ਰਤੀਸ਼ਤ ਹੈ। ਇੱਕ ਦਿਨ ਦੀ ਲਾਗ ਦੀ ਦਰ ਦੀ ਗੱਲ ਕਰੀਏ ਤਾਂ ਇਹ 0.09 ਪ੍ਰਤੀਸ਼ਤ ਤੱਕ ਆ ਗਈ ਹੈ। ਹਰਿਆਣਾ 'ਚ ਇਸ ਸਮੇਂ 712 ਐਕਟਿਵ ਕੇਸ ਹਨ ਅਤੇ ਜਿਨ੍ਹਾਂ ਚੋਂ 132 ਮਰੀਜ਼ ਘਰ ਬੈਠੇ ਹੀ ਇਲਾਜ ਕਰ ਰਹੇ ਹਨ।
ਇਹ ਵੀ ਪੜ੍ਹੋ: 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ: ਸਰਕਾਰੀ ਸਬ-ਕਮੇਟੀ ਨੇ ਯੂਨੀਅਨ ਆਗੂਆਂ ਨੂੰ 15% ਤਨਖਾਹ 'ਚ ਵਾਧੇ ਦਾ ਦਿੱਤਾ ਭਰੋਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin