ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਕੋਰੋਨਾਵਾਇਰਸ ਦੇ 4 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਰੀਜ਼ਾਂ ਵਿੱਚ ਦੋ ਸੇਖਾ ਪਿੰਡ, ਇੱਕ ਭੋਤਨਾ ਪਿੰਡ ਦਾ ਵਾਸੀ ਹੈ ਜੋ ਦੁਬਈ ਤੋਂ ਵਾਪਸ ਪੰਜਾਬ ਪਰਤੇ ਸਨ। ਇਸ ਤੋਂ ਇਲਾਵਾ ਇੱਕ ਮਹਿਲਾ ਵੀ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤੀ ਗਈ ਹੈ। ਇਹ ਮਹਿਲਾ ਬਰਨਾਲਾ ਸ਼ਹਿਰ ਦੀ ਰਹਿਣ ਵਾਲੀ ਹੈ। ਉਸ ਪਰਿਵਾਰ ਦੇ ਘਰ ਕੰਮ ਕਰਦੀ ਸੀ ਜਿਸ ਘਰ ਦੇ 9 ਮੈਂਬਰ ਪਿਛਲੇ ਦਿਨੀਂ ਕੋਰੋਨਾ ਪੌਜੇਟਿਵ ਆਏ ਸਨ। ਬਰਨਾਲਾ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 63 ਮਰੀਜ਼ ਕੋਰੋਨਾ ਨਾਲ ਸੰਕਰਮਿਤ ਪਾਏ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ 42 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਇਸ ਦੌਰਾਨ ਦੋ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 19 ਐਕਟਿਵ ਮਰੀਜ਼ ਇਸ ਵੇਲੇ ਜ਼ੇਰੇ ਇਲਾਜ ਹਨ। ਉਧਰ, ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਕੋਰੋਨਾ ਦੇ ਛੇ ਨਵੇਂ ਮਾਮਲੇ ਆਏ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਇੱਕ ਮਲੋਟ ਦੇ ਪਿੰਡ ਮਹਿਰਾਜ ਵਾਲਾ ਤੇ ਚਾਰ ਮੁਕਤਸਰ ਨਾਲ ਸੰਬੰਧਤ ਹਨ।ਇਸ 'ਚ ਇੱਕ ਮਾਮਲਾ ਗਿੱਦੜਬਾਹਾ ਨਾਲ ਸਬੰਧਤ ਹੈ। ਇਨ੍ਹਾਂ ਵਿੱਚ ਤਿੰਨ ਔਰਤਾਂ, ਦੋ ਨੌਜਵਾਨ ਤੇ ਇੱਕ 60 ਸਾਲਾ ਦਾ ਬਜ਼ੁਰਗ ਸ਼ਾਮਲ ਹੈ। ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ