ਜਲੰਧਰ: ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਦਿੱਲੀ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਤਸਕਰੀ ਕਰਦੇ ਅੰਤਰਰਾਜੀ ਹੈਰੋਇਨ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਥਾਣਾ ਖੇਤਰ ਤੋਂ ਦੋ ਤਸਕਰਾਂ ਕੋਲੋਂ ਇੱਕ ਕਿੱਲੋ ਹੈਰੋਇਨ ਜ਼ਬਤ ਕੀਤੀ। ਗਰੋਹ ਦਾ ਮੁਖੀ ਨਾਈਜੀਰੀਅਨ ਤਸਕਰ ਵਿਕਟਰ ਕਪੂਰਥਲਾ ਜੇਲ੍ਹ ਵਿੱਚੋਂ ਫੋਨ ਰਾਹੀਂ ਸਾਰਾ ਨੈੱਟਵਰਕ ਚਲਾ ਰਿਹਾ ਸੀ। ਕਾਉਂਟਰ ਇੰਟੈਲੀਜੈਂਸ ਵੱਲੋਂ ਦਿੱਤੀ ਸੂਚਨਾ 'ਤੇ ਜੇਲ੍ਹ ਅਧਿਕਾਰੀਆਂ ਨੇ ਨਾਈਜੀਰੀਅਨ ਸਮੱਗਲਰ ਵਿਕਟਰ ਕੋਲੋਂ ਦੋ ਮੋਬਾਈਲ ਤੇ ਇੱਕ ਸਿੰਮ ਕਾਰਡ ਵੀ ਬਰਾਮਦ ਕੀਤਾ।
ਮੌਕੇ ਤੋਂ ਗ੍ਰਿਫ਼ਤਾਰ ਕੀਤੇ ਤਸਕਰਾਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾ, ਧਰਮਕੋਟ ਮੋਗਾ ਤੇ ਉਸ ਦੇ ਸਾਥੀ ਰਣਜੀਤ ਸਿੰਘ ਵਾਸੀ ਵਾਰਡ ਨੰਬਰ 01 ਮਹਿਤਪੁਰ ਜਲੰਧਰ ਵਜੋਂ ਹੋਈ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਏਆਈਜੀ ਕਾਉਂਟਰ ਇੰਟੈਲੀਜੈਂਸ ਜਲੰਧਰ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਦਿੱਲੀ ਵਾਸੀ ਗੁਰਵਿੰਦਰ ਸਿੰਘ ਦਾ ਨੀਗਰੋ ਤਸਕਰਾਂ ਨਾਲ ਸੰਪਰਕ ਹੈ। ਅੱਜ ਉਹ ਆਪਣੇ ਸਾਥੀ ਰਣਜੀਤ ਸਿੰਘ ਨਾਲ ਕਾਰ ਵਿੱਚ ਹੈਰੋਇਨ ਦੀ ਵੱਡੀ ਖੇਪ ਲੈ ਕੇ ਸ਼ੇਰਪੁਰ ਦੋਵਾਂ ਤੋਂ ਤਲਵੰਡੀ ਮਾਧੋ ਖੇਤਰ ਦੇ ਸਮਗਲਰਾਂ ਨੂੰ ਵੇਚਣ ਆ ਰਿਹਾ ਹੈ।
ਇਸ ਸੂਚਨਾ 'ਤੇ ਕਾਰਵਾਈ ਕਰਦਿਆਂ ਖੱਖ ਨੇ ਤੁਰੰਤ ਇਹ ਜਾਣਕਾਰੀ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਨਾਲ ਸਾਂਝੀ ਕੀਤੀ ਤੇ ਕਾਉਂਟਰ ਇੰਟੈਲੀਜੈਂਸ ਵਿੰਗ ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਪਾਰਟੀ ਦੀ ਇਕ ਸਾਂਝੀ ਟੀਮ ਗਠਿਤ ਕਰਕੇ ਖੇਪ ਸਮੇਤ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਲਾਕੇ ਵਿੱਚ ਤਾਇਨਾਤ ਕੀਤਾ। ਤਲਾਸ਼ੀ ਦੌਰਾਨ ਉਨ੍ਹਾਂ ਨੂੰ ਸਫ਼ਲਤਾ ਮਿਲੀ ਤੇ ਦੋ ਤਸਕਰ ਕਾਬੂ ਕੀਤੇ ਗਏ।
ਦੋਵਾਂ ਤਸਕਰਾਂ ਖ਼ਿਲਾਫ਼ ਸੁਲਤਾਨਪੁਰ ਲੋਧੀ ਥਾਣੇ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਮੁਢਲੀ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਇਹ ਦੋਵੇਂ ਪਿਛਲੇ ਕੁਝ ਸਾਲਾਂ ਤੋਂ ਨਸ਼ਾ ਤਸਕਰੀ ਦੇ ਨਾਜਾਇਜ਼ ਕਾਰੋਬਾਰ ਵਿੱਚ ਸ਼ਾਮਲ ਸਨ। ਉਹ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਗ੍ਰਿਫ਼ਤਾਰ ਹੋਏ ਸਨ। ਇਨ੍ਹਾਂ ਮਾਮਲਿਆਂ ਵਿੱਚ ਜੇਲ੍ਹਾਂ ਵਿੱਚ ਵੀ ਬੰਦ ਰਹੇ ਸਨ।
ਦਿੱਲੀ ਤੋਂ ਪੰਜਾਬ 'ਚ 'ਚਿੱਟੇ' ਦੀ ਸਪਲਾਈ, ਜੇਲ੍ਹ 'ਚੋਂ ਹੀ ਚੱਲ ਰਿਹਾ ਨੈੱਟਵਰਕ
ਏਬੀਪੀ ਸਾਂਝਾ
Updated at:
29 Jul 2019 06:56 PM (IST)
ਗਰੋਹ ਦਾ ਮੁਖੀ ਨਾਈਜੀਰੀਅਨ ਤਸਕਰ ਵਿਕਟਰ ਕਪੂਰਥਲਾ ਜੇਲ੍ਹ ਵਿੱਚੋਂ ਫੋਨ ਰਾਹੀਂ ਸਾਰਾ ਨੈੱਟਵਰਕ ਚਲਾ ਰਿਹਾ ਸੀ। ਕਾਉਂਟਰ ਇੰਟੈਲੀਜੈਂਸ ਵੱਲੋਂ ਦਿੱਤੀ ਸੂਚਨਾ 'ਤੇ ਜੇਲ੍ਹ ਅਧਿਕਾਰੀਆਂ ਨੇ ਨਾਈਜੀਰੀਅਨ ਸਮੱਗਲਰ ਵਿਕਟਰ ਕੋਲੋਂ ਦੋ ਮੋਬਾਈਲ ਤੇ ਇੱਕ ਸਿੰਮ ਕਾਰਡ ਵੀ ਬਰਾਮਦ ਕੀਤਾ।
- - - - - - - - - Advertisement - - - - - - - - -