ਜਲੰਧਰ: ਜ਼ਿਲ੍ਹਾ ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਏਪੀਜੇ ਕਾਲਜ ਦੀ ਸਾਬਕਾ ਲੈਕਚਰਾਰ ਦੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ।ਇਸ ਦੇ 20 ਘੰਟੇ ਬਾਅਦ ਹੀ ਸਾਬਕਾ ਲੈਕਚਰਾਰ ਦੇ ਪਤੀ ਨੇ ਵੀ ਟ੍ਰੇਨ ਦੇ ਅੱਗੇ ਛਾਲ ਮਾਰ ਕਿ ਆਪਣੀ ਜਾਨ ਦੇ ਦਿੱਤੀ।

ਮ੍ਰਿਤਕਾਂ ਦੀ ਪਛਾਣ 35 ਸਾਲਾ ਅਸ਼ੀਮਾ ਰਾਣਾ ਅਤੇ 38 ਸਾਲਾ ਵਿਕਾਸ ਵਜੋਂ ਹੋਈ ਹੈ ਜੋ ਫਰੈਂਡਜ਼ ਕੋਲੋਨੀ ਦੀ ਵਸਨੀਕ ਸਨ। ਅਸ਼ੀਮਾ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਹਾਲੇ ਉਸਦਾ ਸਸਕਾਰ ਵੀ ਨਹੀਂ ਕੀਤੀ ਸੀ ਕਿ ਉਸਦੇ ਪਤੀ ਨੇ ਵੀ ਰੇਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ ਅਤੇ ਉਸਦੀ ਮੌਤ ਹੋ ਗਈ।ਫਿਲਹਾਲ ਖ਼ੁਦਕੁਸ਼ੀ ਦੇ ਸਹੀ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪਰ ਇਸ ਮਾਮਲੇ ਵਿੱਚ ਇੱਕ ਕਾਂਗਰਸੀ ਨੇਤਾ ਦੀ ਸ਼ੱਕੀ ਭੂਮਿਕਾ ਸਾਹਮਣੇ ਆ ਰਹੀ ਹੈ।

ਪੁਰਾਣੀ ਤਸਵੀਰ

ਜਾਣਕਾਰੀ ਦੇ ਅਨੁਸਾਰ, ਵਿਕਾਸ ਇੱਕ ਰੈਡੀਮੇਡ ਕਾਰੋਬਾਰ ਦਾ ਮਾਲਕ ਸੀ ਅਤੇ ਆਪਣੀ ਪਤਨੀ ਅਸ਼ੀਮਾ ਅਤੇ ਦੋ ਬੇਟੀਆਂ ਨਾਲ ਫਰੈਂਡਜ਼ ਕਲੋਨੀ ਵਿੱਚ ਰਹਿੰਦਾ ਸੀ। ਅਸ਼ੀਮਾ ਨੇ ਏਪੀਜੇ ਕਾਲਜ ਵਿੱਚ ਤਕਰੀਬਨ ਛੇ ਸਾਲ ਕੰਮ ਕੀਤਾ ਅਤੇ ਕੁਝ ਮਹੀਨਿਆਂ ਤੋਂ ਇੱਕ ਘਰੇਲੂ ਮਹਿਲਾ ਸੀ।

ਜ਼ਿਕਰਯੋਗ ਹੈ ਕਿ ਇੱਕ ਨੌਜਵਾਨ ਕਾਂਗਰਸੀ ਨੇਤਾ ਅਸ਼ੀਮਾ ਦੇ ਘਰ ਤੋਂ ਥੋੜੀ ਦੂਰੀ 'ਤੇ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਨੇਤਾ ਕੁਝ ਮਹੀਨਿਆਂ ਤੋਂ ਅਸ਼ੀਮਾ ਨੂੰ ਪ੍ਰੇਸ਼ਾਨ ਕਰ ਰਿਹਾ ਸੀ।

ਇਸ ਪੂਰੇ ਮਾਮਲੇ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਏਸੀਪੀ ਜਸਵਿੰਦਰ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਫਰੈਂਡਜ਼ ਕੋਲੋਨੀ ਵਿੱਚ ਇੱਕ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਹ ਏਪੀਜੇ ਕਾਲਜ ਦੀ ਸਾਬਕਾ ਲੈਕਚਰਾਰ ਰਹੀ ਹੈ। ਫਿਲਹਾਲ ਔਰਤ ਦੇ ਪਿਤਾ ਦੇ ਬਿਆਨਾਂ ਤੇ ਵਿਕਾਸ ਖਿਲਾਫ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ, ਵਿਕਾਸ ਨੇ ਵੀ ਫਿਰੌਲ ਰੇਲਵੇ ਟਰੈਕ 'ਤੇ ਰੇਲ ਗੱਡੀ ਦੇ ਹੇਠਾਂ ਆ ਕਿ ਖੁਦਕੁਸ਼ੀ ਕਰ ਲਈ।ਜਿਸ ਤੋਂ ਬਾਅਦ ਪੁਲਿਸ ਨੇ CrPc 174 ਦੀ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਹੁਣ ਨਵਜੋਤ ਸਿੱਧੂ ‘ਟਿਕਟੌਕ’ ਸਟਾਰ

ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਗੰਭੀਰ

ਨੌਕਰਸ਼ਾਹੀ 'ਤੇ ਮੰਤਰੀਆਂ ਦੇ ਖੜਕੇ-ਦੜਕੇ ਵਿਚਾਲੇ ਪੰਜਾਬ ਦੀ ਆਬਕਾਰੀ ਨੀਤੀ ਨੂੰ ਮਿਲੀ ਮਨਜ਼ੂਰੀ

ਹੁਣ ਰਾਜ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੇ ਖੋਲ੍ਹਿਆ ਮੋਰਚਾ, ਆਖਰ ਸ਼ਰਾਬ ਕਾਰੋਬਾਰ ਤੋਂ 600 ਕਰੋੜ ਦਾ ਘਾਟਾ ਕਿਵੇਂ ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ