ਸੰਗਰੂਰ: ਇੱਥੋਂ ਦੇ ਇੱਕ ਪਿੰਡ ਗੋਬਿੰਦਗੜ੍ਹ ਨਜ਼ਦੀਕ ਖੋਖਰ ਰੇਲਵੇ ਸਟੇਸ਼ਨ ਕੋਲ ਤੜਕਸਾਰ ਪ੍ਰੇਮੀ ਜੋੜੇ ਨੇ ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ ਕਰ ਲਈ।
ਦਰਅਸਲ ਅੱਜ ਸਵੇਰ ਵੇਲੇ ਸਟੇਸ਼ਨ ਦੇ ਟ੍ਰੈਕ 'ਤੇ ਇੱਕ ਲੜਕੇ ਦੀ ਲਾਸ਼ ਜਦਕਿ ਲੜਕੀ ਗੰਭੀਰ ਰੂਪ 'ਚ ਜ਼ਖਮੀ ਮਿਲੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲੜਕੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਲੜਕੇ ਦਾ ਨਾਂ ਪ੍ਰਦੀਪ ਤੇ ਲੜਕੀ ਦਾ ਨਾਂ ਜਸ਼ਨਪ੍ਰੀਤ ਸੀ। ਇਹ ਦੋਵੇਂ ਗੋਬਿੰਦਗੜ੍ਹ ਦੇ ਰਹਿਣ ਵਾਲੇ ਸਨ।
ਪੁਲਿਸ ਨੇ ਦੋਵਾਂ ਦੀਆਂ ਲਾਸ਼ਆਂ ਕਬਜ਼ਾ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।