ਇਸ ਦੋ-ਦਿਨਾ ‘ਡ੍ਰਾਈ ਰਨ’ ਦੌਰਾਨ ਟੀਕਾਕਰਣ ਦੇ ਲਾਭਪਾਤਰੀ ਡਾਟਾ ਅਪਲੋਡ, ਸੈਸ਼ਨ ਸਾਈਟ ਵੰਡ (ਮਾਈਕ੍ਰੋ-ਪਲਾਨਿੰਗ), ਸੈਸ਼ਨ ਸਾਈਟ ਪ੍ਰਬੰਧ (ਪ੍ਰੀਖਣ ਲਾਭਪਾਤਰੀਆਂ ਨਾਲ) ’ਚ ਵੈਕਸੀਨੇਸ਼ਨ ਦੀਆਂ ਟੀਮਾਂ ਦੀ ਰਿਪੋਰਟਿੰਗ ਤੇ ਈਵਨਿੰਗ ਡੀਬ੍ਰੀਫ਼ਿੰਗ ਦਾ ਵਿਸ਼ਲੇਸ਼ਣ ਵੀ ਕੀਤਾ ਜਾਵੇਗਾ।
ਕੋਰੋਨਾ ਵੈਕਸੀਨ ਲਈ ਤਿਆਰੀਆਂ ਪੂਰੇ ਦੇਸ਼ ਵਿੱਚ ਜਾਰੀ ਹਨ। ਕੇਂਦਰ ਨਾਲ ਮਿਲ ਕੇ ਰਾਜ ਸਰਕਾਰਾਂ ਟੀਕਾਕਰਨ ਦੀ ਇਸ ਚੁਣੌਤੀਪੂਰਨ ਮੁਹਿੰਮ ਵਿੱਚ ਜੁਟੀਆਂ ਹੋਈਆਂ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਖ਼ਬਰ ਆਈ ਸੀ ਕਿ ਦਸੰਬਰ ਦੇ ਆਖ਼ਰੀ ਹਫ਼ਤੇ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਦਿੱਲੀ ਪੁੱਜ ਜਾਵੇਗੀ।
ਰਾਜਧਾਨੀ ਦਿੱਲੀ ’ਚ 600 ਥਾਵਾਂ ਉੱਤੇ ਇਹ ਵੈਕਸੀਨ ਉਪਲਬਧ ਹੋਵੇਗੀ ਅਤੇ ਇਸ ਨੂੰ ਸੁਰੱਖਿਅਤ ਰੱਖਣ ਲਈ -40 ਡਿਗਰੀ ਸੈਲਸੀਅਸ ਤੱਕ ਦਾ ਠੰਢਾ ਤਾਪਮਾਨ ਦੇਣ ਵਾਲੇ ਵਿਸ਼ੇਸ਼ ਫ਼੍ਰੀਜ਼ਰ ਤਿਆਰ ਕੀਤੇ ਗਏ ਹਨ।