Punjab News: ਭਗਵੰਤ ਮਾਨ ਸਰਕਾਰ ਵੱਲੋਂ ਸ਼ਰਾਬ ਦੀ ਤਸਕਰੀ ਉੱਪਰ ਸ਼ਿਕੰਜਾ ਕੱਸਿਆ ਜਾਵੇਗਾ। ਇਸ ਲਈ ਸ਼ਰਾਬ ਦੀ ਬੋਤਲ ਉੱਪਰ ਬਾਰਕੋਡ ਲਾਇਆ ਜਾਵੇਗਾ। ਕਿਉਆਰ ਕੋਡ ਸਕੈਨ ਕਰਨ ਨਾਲ ਸਾਰੀ ਡਿਟੇਲ ਸਾਹਮਣੇ ਆ ਜਾਵੇਗੀ। ਜੇਕਰ ਬੋਤਲ ਕਿਉਆਰ ਕੋਡ ਤੋਂ ਬਗੈਰ ਹੈ ਤਾਂ ਇਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ 'ਚ ਬਾਹਰੋਂ ਆਉਣ ਵਾਲੀ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ। ਹੁਣ ਪੰਜਾਬ 'ਚ ਹਰ ਠੇਕੇ ਤੋਂ ਸ਼ਰਾਬ ਖਰੀਦਣ 'ਤੇ ਬੋਤਲ ਉੱਪਰ ਇੱਕ ਕਿਉਆਰ ਕੋਡ ਹੋਵੇਗਾ। ਇਸ ਬਾਰਕੋਡ ਨੂੰ ਸਕੈਨ ਕਰਨ ਨਾਲ ਪੂਰੀ ਜਾਣਕਾਰੀ ਸਾਹਮਣੇ ਆ ਜਾਵੇਗੀ।
ਇਸ ਤੋਂ ਪਤਾ ਚੱਲ ਜਾਏਗਾ ਕਕਿ ਇਹ ਸ਼ਰਾਬ ਕਿੱਥੋਂ ਦੀ ਹੈ। ਕਿਸ ਫੈਕਟਰੀ ਵਿੱਚ ਤਿਆਰ ਕੀਤੀ ਜਾਂਦੀ ਹੈ ਤੇ ਇਸ ਵਿੱਚ ਕਿੰਨੀ ਅਲਕੋਹਲ ਦੀ ਮਾਤਰਾ ਹੈ। ਬੋਤਲ ਬਾਰੇ ਪੂਰੀ ਜਾਣਕਾਰੀ ਪਤਾ ਲੱਗੇਗੀ। ਜੇਕਰ ਕਿਸੇ ਵੀ ਬੋਤਲ 'ਤੇ QR ਕੋਡ ਨਹੀਂ ਪਾਇਆ ਗਿਆ ਤਾਂ ਤੁਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹੋ, ਉਸ ਠੇਕੇ 'ਤੇ ਕਾਰਵਾਈ ਹੋਏਗੀ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ। ਇਸ ਵਿੱਚ ਨਸ਼ਾ ਤਸਕਰਾਂ ਖਿਲਾਫ ਸਖਤ ਫੈਸਲੇ ਲਏ ਗਏ ਹਨ। ਜੇਕਰ ਕੋਈ ਨਸ਼ਾ ਤਸਕਰ ਫੜਿਆ ਗਿਆ ਤਾਂ ਉਸ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਇਸ ਦੇ ਨਾਲ ਹੀ ਉਸ ਦੀ ਜਾਇਦਾਦ ਕੁਰਕ ਕੀਤੀ ਜਾ ਸਕਦੀ ਹੈ। ਸਰਕਾਰ ਇਸ ਨੂੰ ਆਪਣੇ ਕੰਟਰੋਲ 'ਚ ਰੱਖੇਗੀ। ਇਸ ਦੇ ਨਾਲ ਹੀ ਐਸਐਚਓ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਕਿ ਉਸ ਦੇ ਇਲਾਕੇ 'ਚ ਕੋਈ ਨਸ਼ਾ ਨਾ ਹੋਵੇ।
ਇਹ ਵੀ ਪੜ੍ਹੋ: Punjab: ਪੰਜਾਬ ਸਰਕਾਰ ਦਾ ਦਾਅਵਾ, 30.73 ਲੱਖ ਲਾਭਪਾਤਰੀਆਂ ਨੂੰ 4025.28 ਕਰੋੜ ਰੁਪਏ ਪੈਨਸ਼ਨ ਦੀ ਅਦਾਇਗੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।