ਲੁਧਿਆਣਾ: ਸ਼ਹਿਰ ਦੇ ਲਕਸ਼ਮੀ ਨਗਰ ਸਥਿਤ ਗਰੇਵਾਲ ਚੌਕ ਵਿੱਚ ਨਕਾਬਪੋਸ਼ ਬਾਈਕ ਸਵਾਰ ਦੋ ਨੌਜਵਾਨਾਂ ਨੇ ਲੁਧਿਆਣਾ ਦੇ ਸਫ਼ਾਈ ਕਰਮਚਾਰੀਆਂ ਦੇ ਸੁਪਰਵਾਈਜ਼ਰ ਵਿਸ਼ਾਲ ਨੂੰ ਗੋਲੀ ਮਾਰ ਦਿੱਤੀ। ਗੋਲੀ ਵਿਸ਼ਾਲ (23) ਦੀ ਪਿੱਠ ਵਿੱਚ ਲੱਗੀ।
ਗੋਲੀ ਲੱਗਣ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।