ਸੰਗਰੂਰ: ਬੀਤੇ ਦਿਨੀਂ ਸੰਗਰੂਰ ਜ਼ਿਲੇ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਜਗਮੇਲ ਸਿੰਘ ਨਾਲ ਬਹਿਸਬਾਜ਼ੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਉਸ ਨੂੰ 3 ਘੰਟੇ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤ ਵਿਅਕਤੀ ਨੂੰ ਜੀਆਈ ਦਾਖਲ ਕਰਵਾਇਆ ਗਿਆ ਸੀ, ਹੁਣ ਖ਼ਬਰ ਆਈ ਹੈ ਕਿ ਜਗਮੇਲ ਦੀ ਪੀਜੀਆਈ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ।
ਘਟਨਾ ਪਿੰਡ ਚੰਗਾਲੀਵਾਲਾ ਦੀ ਹੈ। ਇਸ ਬਾਰੇ ਜਗਮੇਲ ਸਿੰਘ ਨੇ ਕਿਹਾ ਕਿ ਉਸ ਦੀ 21 ਅਕਤੂਬਰ ਨੂੰ ਰਿੰਕੂ ਤੇ ਜੁਗਨੂੰ ਨਾਲ ਲੜਾਈ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ 'ਚ ਆਪਸੀ ਸਮਝੌਤਾ ਵੀ ਹੋ ਗਿਆ ਸੀ। ਜਗਮਾਲ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਕਿ 7 ਨਵੰਬਰ ਨੂੰ ਰਿੰਕੂ, ਲੱਕੀ ਤੇ ਬੀਟਾ ਉਸ ਕੋਲ ਆਏ ਤੇ ਉਸ ਨੂੰ ਦੱਸਿਆ ਕਿ ਲਾਡੀ ਨੇ ਉਸ ਨੂੰ ਕਿਹਾ ਸੀ ਕਿ ਉਹ ਦਵਾਈ ਲੈ ਆਵੇ। ਰਿੰਕੂ ਤੇ ਬੀਟਾ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਰਿੰਕੂ ਦੇ ਘਰ ਲੈ ਗਏ, ਜਿੱਥੇ ਅਮਰਜੀਤ ਸਿੰਘ ਪਹਿਲਾਂ ਹੀ ਮੌਜੂਦ ਸੀ। ਉੱਥੇ ਉਸ ਨੂੰ ਘੰਟਿਆਂਬੱਧੀ ਕੁੱਟਿਆ ਗਿਆ।
ਮਨਜੀਤ ਕੌਰ ਨੇ ਕਿਹਾ ਕਿ ਉਸ ਸਮੇਂ ਘਰ ਦੇ 'ਚ ਮੌਜੂਦ ਨਹੀਂ ਸੀ ਜਿਸ ਸਮੇਂ ਇਹ ਘਟਨਾ ਵਾਪਰੀ। ਮਨਜੀਤ ਕੌਰ ਦੀ ਮੰਗ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਪੱਚੀ ਲੱਖ ਰੁਪਿਆ ਮੁਆਵਜ਼ੇ ਦੇ ਤੌਰ ਤੇ ਸਰਕਾਰ ਵੱਲੋਂ ਦਿੱਤਾ ਜਾਵੇ। ਮੁਲਜ਼ਮਾਂ 'ਤੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੇ ਨਾ ਸਿਰਫ ਪੀੜਤ ਨੂੰ ਬੰਨ੍ਹਿਆ ਅਤੇ ਡਾਂਗਾਂ ਨਾਲ ਕੁੱਟਿਆ, ਬਲਕਿ ਉਸ ਨੌਜਵਾਨ ਦੀਆਂ ਲੱਤਾਂ ਦਾ ਮਾਸ ਵੀ ਪਲਾਸ ਨਾਲ ਖਿੱਚਿਆ। ਪੀੜਤ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ। ਬਾਅਦ 'ਚ ਲਾਡੀ ਨਾਂ ਦੇ ਸਾਥੀ ਨੇ ਮੌਕੇ 'ਤੇ ਪਹੁੰਚ ਉਸ ਨੂੰ ਮੁਲਜ਼ਮਾਂ ਤੋਂ ਬਚਾਇਆ।
ਐਸਐਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਨੇ 10 ਨਵੰਬਰ ਨੂੰ ਪੀੜਤ ਦੇ ਬਿਆਨ ਲਏ ਸਨ, ਪਰ ਪੀੜਤ ਪੂਰੀ ਤਰ੍ਹਾਂ ਹੋਸ਼ 'ਚ ਨਹੀਂ ਸੀ। ਹੁਣ ਪੀੜਤ ਦੇ ਬਿਆਨ ਦਰਜ ਕਰਨ ਲਈ ਕੇਸ ਦਰਜ ਕੀਤਾ ਗਿਆ ਹੈ। ਤਿੰਨ ਨੌਜਵਾਨਾਂ ਰਿੰਕੂ ਸਿੰਘ, ਅਮਰਜੀਤ ਸਿੰਘ ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਇੱਕ ਮੁਲਜ਼ਮ ਬਿੰਦਰ ਅਜੇ ਵੀ ਫਰਾਰ ਹੈ।
ਜੁਲਮ ਦੀ ਇੰਤਹਾਂ ਅੱਗੇ ਹਾਰਿਆ ਨੌਜਵਾਨ, ਪਲਾਸ ਨਾਲ ਖਿੱਚਿਆ ਸੀ ਲੱਤਾਂ ਦਾ ਮਾਸ, ਪੀਜੀਆਈ 'ਚ ਮੌਤ
ਏਬੀਪੀ ਸਾਂਝਾ
Updated at:
16 Nov 2019 03:20 PM (IST)
ਬੀਤੇ ਦਿਨੀਂ ਸੰਗਰੂਰ ਜ਼ਿਲੇ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਜਗਮੇਲ ਸਿੰਘ ਨਾਲ ਬਹਿਸਬਾਜ਼ੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਉਸ ਨੂੰ 3 ਘੰਟੇ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤ ਵਿਅਕਤੀ ਨੂੰ ਜੀਆਈ ਦਾਖਲ ਕਰਵਾਇਆ ਗਿਆ ਸੀ।
- - - - - - - - - Advertisement - - - - - - - - -