ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2020 'ਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇਣ ਵਾਲੇ ਉਮੀਦਵਾਰਾਂ ਲਈ ਫੀਸਾਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਵੱਲੋਂ ਜਾਰੀ ਕੀਤੀ ਸੂਚਨਾ ਮੁਤਾਬਕ ਇਨ੍ਹਾਂ ਪ੍ਰੀਖਿਆਵਾਂ ਲਈ ਸਬੰਧਤ ਸੰਸਥਾਵਾਂ ਨੂੰ 10ਵੀਂ ਜਮਾਤ ਦੇ ਪ੍ਰੀਖਿਆਰਥੀਆਂ ਲਈ 800 ਰੁਪਏ ਦੇ ਨਾਲ-ਨਾਲ 100 ਰੁਪਏ ਪ੍ਰਤੀ ਪ੍ਰਰੈਕਟੀਕਲ ਵਿਸ਼ਾ ਅਤੇ ਜੇਕਰ ਪ੍ਰਰੀਖਿਆਰਥੀ ਕੋਈ ਵਾਧੂ ਵਿਸ਼ਾ ਲੈਣਾ ਚਾਹੁੰਦਾ ਹੈ ਤਾਂ 350 ਰੁਪਏ ਪ੍ਰਤੀ ਵਾਧੂ ਵਿਸ਼ਾ ਪ੍ਰਤੀ ਪ੍ਰੀਖਿਆਰਥੀ ਜਮ੍ਹਾਂ ਕਰਵਾਉਣੇ ਪੈਣਗੇ। ਇਸੇ ਤਰ੍ਹਾਂ 12ਵੀਂ ਜਮਾਤ ਲਈ 1200 ਰੁਪਏ ਦੇ ਨਾਲ ਨਾਲ 150 ਰੁਪਏ ਪ੍ਰਤੀ ਪ੍ਰਰੈਕਟੀਕਲ ਵਿਸ਼ਾ ਅਤੇ 350 ਰੁਪਏ ਪ੍ਰਤੀ ਵਾਧੂ ਵਿਸ਼ਾ ਪ੍ਰਤੀ ਪ੍ਰੀਖਿਆਰਥੀ ਫੀਸ ਨਿਰਧਾਰਤ ਕੀਤੀ ਗਈ ਹੈ।



ਕੰਟਰੋਲਰ ਪ੍ਰੀਖਿਆਵਾਂ ਮੁਤਾਬਕ ਦੋਵਾਂ ਜਮਾਤਾਂ ਲਈ ਬਿਨਾਂ ਲੇਟ ਫੀਸ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ 29 ਨਵੰਬਰ, ਬੈਂਕ 'ਚ ਫੀਸ/ਚਲਾਨ ਜਮ੍ਹਾਂ ਕਰਵਾਉਣ ਅੰਤਿਮ ਮਿਤੀ 13 ਦਸੰਬਰ ਤੇ ਖੇਤਰੀ ਦਫ਼ਤਰਾਂ 'ਚ ਪ੍ਰਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 24 ਦਸੰਬਰ ਹੋਵੇਗੀ। ਇਸ ਉਪਰੰਤ 500 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫੀਸ ਨਾਲ ਪ੍ਰਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 6 ਦਸੰਬਰ, ਬੈਂਕ 'ਚ ਫੀਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 16 ਦਸੰਬਰ ਤੇ ਖੇਤਰੀ ਦਫ਼ਤਰਾਂ 'ਚ ਪ੍ਰਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 24 ਦਸੰਬਰ ਹੋਵੇਗੀ।



1000 ਰੁਪਏ ਪ੍ਰਤੀ ਪ੍ਰਰੀਖਿਆਰਥੀ ਲੇਟ ਫੀਸ ਨਾਲ ਪ੍ਰਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 13 ਦਸੰਬਰ, ਬੈਂਕ 'ਚ ਫੀਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 20 ਦਸੰਬਰ ਤੇ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 2 ਜਨਵਰੀ 2020 ਹੋਵੇਗੀ। ਇਹ ਫਾਰਮ ਕੇਵਲ ਮੁੱਖ ਦਫ਼ਤਰ ਵਿਖੇ ਹੀ ਜਮ੍ਹਾਂ ਕਰਵਾਏ ਜਾ ਸਕਣਗੇ। ਜੇਕਰ ਕੋਈ ਸੰਸਥਾ ਫਿਰ ਵੀ ਫੀਸ ਭਰਨ ਤੋਂ ਰਹਿ ਜਾਂਦੀ ਹੈ ਤਾਂ ਉਹ 2000 ਰੁਪਏ ਲੇਟ ਫੀਸ ਨਾਲ 20 ਦਸੰਬਰ ਤਕ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰ ਕੇ 2 ਜਨਵਰੀ 2020 ਤਕ ਬੈਂਕ ਵਿਚ ਫੀਸ/ਚਲਾਨ ਜਮ੍ਹਾਂ ਕਰਵਾਉਣ ਉਪਰੰਤ ਕੇਵਲ ਮੁੱਖ ਦਫ਼ਤਰ ਵਿਖੇ 2 ਜਨਵਰੀ 2020 ਤਕ ਆਪਣਾ ਪ੍ਰਰੀਖਿਆ ਫਾਰਮ ਜਮ੍ਹਾਂ ਕਰਵਾ ਸਕਦਾ ਹੈ। ਓਪਨ ਸਕੂਲ ਪ੍ਰਣਾਲੀ ਦੇ ਵਿਦਿਆਰਥੀ ਆਪਣੀ ਪ੍ਰੀਖਿਆ ਦੀ ਫੀਸ ਪਹਿਲਾਂ ਹੀ ਅਦਾ ਕਰ ਚੁੱਕੇ ਹਨ, ਇਸ ਲਈ ਇਨ੍ਹਾਂ ਪ੍ਰੀਖਿਆਰਥੀਆਂ ਦੇ ਕੇਵਲ ਪ੍ਰੀਖਿਆ ਫਾਰਮ ਹੀ ਬੋਰਡ ਨੂੰ ਭੇਜੇ ਜਾਣ।


Education Loan Information:

Calculate Education Loan EMI