ਖੰਨਾ: ਪੰਜਾਬ ‘ਚ ਕਾਨੂੰਨ ਵਿਵਸਥਾ ਇਸ ਕਦਰ ਬਿਗੜ ਚੁੱਕੀ ਹੈ ਕਿ ਅਪਰਾਧੀ ਕਿਸੇ ਵੀ ਘਰ ‘ਚ ਵੜ੍ਹ ਕੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਨਹੀਂ ਡਰਦੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਖੰਨਾ ਦੇੇ ਪਿੰਡ ਭੁਮੱਦੀ ‘ਚ ਇੱਕ ਮਹਿਲਾ ਨੂੰ ਦੋ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਜਿਸ ‘ਚ ਔਰਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮਹਿਲਾ ਨੂੰ ਬਚਾਉਂਦੇ ਹੋਏ ਅੱਗੇ ਆਏ ਉਸ ਦੇ ਗੁਆਂਢੀ ਨੂੰ ਵੀ ਗੋਲੀ ਮਾਰੀ ਗਈ ਜਿਸ ‘ਚ ਉਹ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਹਾਦਸੇ ‘ਚ ਜ਼ਖ਼ਮੀ ਵਿਅਤਕੀ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ ਹੈ।
ਇਸ ਦੌਰਾਨ ਪਿੰਡਵਾਸੀਆਂ ਨੇ ਇੱਕਠੇ ਹੋ ਦੋਵਾਂ ਬਦਮਾਸ਼ਾਂ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਮ੍ਰਿਤਕਾ ਦੀ ਧੀ ਨੇ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਇਸ ਬਾਰੇ ਜਾਣਕਾਰੀ ਦਿੰਦੇ ਖੰਨਾ ਦੇ ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਉਮਰ ਕਰੀਬ 40 ਸਾਲ ਦੀ ਹੈ। ਜਿਸ ਦਾ ਗੋਲੀਆਂ ਮਾਰ ਕਤਲ ਕੀਤਾ ਗਿਆ ਹੈ ਅਤੇ ਇਸ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਪੁਲਿਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜਿਆ ਗਿਆ ਇੱਕ ਮੁਲਜ਼ਮ ਅਮਲੋਹ ਦਾ ਦੱਸਿਆ ਜਾ ਰਿਹਾ ਹੈ।
ਔਰਤ ਨੂੰ ਦੋ ਬਦਮਾਸ਼ਾਂ ਨੇ ਮਾਰੀ ਗੋਲੀ, ਹਮਲਾਵਰਾਂ ਨੂੰ ਪਿੰਡਵਾਸੀਆਂ ਨੇ ਕੀਤਾ ਕਾਬੂ
ਏਬੀਪੀ ਸਾਂਝਾ
Updated at:
16 Nov 2019 11:45 AM (IST)
ਪੰਜਾਬ ‘ਚ ਕਾਨੂੰਨ ਵਿਵਸਥਾ ਇਸ ਕਦਰ ਬਿਗੜ ਚੁੱਕੀ ਹੈ ਕਿ ਅਪਰਾਧੀ ਕਿਸੇ ਵੀ ਘਰ ‘ਚ ਵੜ੍ਹ ਕੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਨਹੀਂ ਡਰਦੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਖੰਨਾ ਦੇੇ ਪਿੰਡ ਭੁਮੱਦੀ ‘ਚ ਇੱਕ ਮਹਿਲਾ ਨੂੰ ਦੋ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -