ਪੰਜਾਬ ਦੇ ਵਿੱਚ ਲੁੱਟ-ਖੋਹ ਕਰਨ ਵਾਲਿਆਂ ਦੇ ਹੌਸ਼ਲੇ ਬੁਲੰਦ ਹੋਏ ਪਏ ਹਨ। ਆਏ ਦਿਨ ਕੋਈ ਨਾ ਕੋਈ ਅਜਿਹੀ ਵਾਰਦਾਤ ਦੀ ਵੀਡੀਓ ਸਾਹਮਣੇ ਆਉਂਦੇ ਹੀ ਰਹਿੰਦੀ ਹੈ। ਨਵਾਂ ਮਾਮਲਾ ਜਗਰਾਉਂ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਦੀ ਪਤਨੀ ਲੁੱਟ-ਖੋਹ ਦਾ ਸ਼ਿਕਾਰ ਬਣੀ। ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਬੇਖੌਫ਼ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਪੁਲਿਸ ਕਰਮਚਾਰੀ ਦੀ ਪਤਨੀ ਨਾਲ ਲੁੱਟਪਾਟ ਦੀ ਘਟਨਾ ਨੂੰ ਅੰਜਾਮ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਸੜਕ ਸੁਰੱਖਿਆ ਫੋਰਸ ‘ਚ ਤਾਇਨਾਤ ਏ.ਐਸ.ਆਈ. ਹਰਜੀਤ ਸਿੰਘ ਦੀ ਪਤਨੀ ਕਰਮਜੀਤ ਕੌਰ, ਜੋ ਕੋਕਰੀ ਕਲਾਂ ਦੀ ਰਹਿਣ ਵਾਲੀ ਹੈ, ਨਾਲ ਸ਼ੇਰਪੁਰਾ ਫਾਟਕਾਂ ਦੇ ਨੇੜੇ ਇਹ ਲੁੱਟਪਾਟ ਕੀਤੀ ਗਈ।
ਮੌਕੇ ‘ਤੇ ਪੁੱਜੇ ਏ.ਐਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਹੈ ਅਤੇ ਇਸ ਲਈ ਉਹ ਆਪਣੀ ਪਤਨੀ ਅਤੇ ਧੀ ਨੂੰ ਸ਼ਾਪਿੰਗ ਲਈ ਜਗਰਾਉਂ ਲੈ ਕੇ ਆਏ ਸਨ। ਸ਼ੇਰਪੁਰ ਰੋਡ ਫਾਟਕ ਦੇ ਨੇੜੇ, ਦੋ ਬਾਈਕ ਸਵਾਰ ਲੁਟੇਰਿਆਂ ਨੇ ਉਨ੍ਹਾਂ ਦੀ ਪਤਨੀ ਦੇ ਹੱਥ ‘ਚ ਪਿਆ ਬੈਗ ਖੋ ਲਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੈਗ ਖੋਹਣ ਦੌਰਾਨ ਮਹਿਲਾ ਨੇ ਕਾਫੀ ਮੁਕਾਬਲਾ ਵੀ ਕੀਤਾ, ਜਿਸ ਕਾਰਨ ਲੁਟੇਰੇ ਆਪਣੀ ਮੋਟਰਸਾਈਕਲ ਤੋਂ ਡਿੱਗ ਵੀ ਪਏ। ਇਸ ਦੇ ਬਾਵਜੂਦ, ਉਹ ਬੈਗ ਲੈ ਕੇ ਉੱਥੋਂ ਭੱਜਣ ‘ਚ ਕਾਮਯਾਬ ਹੋ ਗਏ।ਇਸ ਬਾਰੇ ਬੱਸ ਸਟੈਂਡ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਲੁੱਟੇ ਗਏ ਬੈਗ ‘ਚ ਦੋ ਮੋਬਾਈਲ ਫੋਨ ਅਤੇ 10,000 ਰੁਪਏ ਸਨ। ਉਨ੍ਹਾਂ ਕਿਹਾ ਕਿ ਅਪਰਾਧੀਆਂ ਬਾਰੇ ਕੁਝ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਅਤੇ ਜਲਦੀ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।