ਅੰਮ੍ਰਿਤਸਰ: ਇੱਕ ਪਾਸੇ ਪੰਜਾਬ ‘ਚ ਕੋਰੋਨਾ ਕਰਕੇ ਸਖ਼ਤ ਪਾਬੰਦੀਆਂ ਲਈਆਂ ਜਾ ਰਹੀਆਂ ਹੈ, ਇਸ ਦੇ ਨਾਲ ਹੀ ਆਮ ਲੋਕਾਂ ਕੋਰੋਨਾ ਕਰਕੇ ਲਾਏ ਲੌਕਡਾਊਨ ਖਿਲਾਫ ਰੋਸ਼ ਜਾਹਰ ਕੀਤਾ ਰਿਹਾ ਹੈ। ਪਰ ਬੀਤੇ ਦਿਨ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਦੁਕਾਨਦਾਰਾਂ ਨੂੰ ਕੁਝ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ।


ਦੱਸ ਦਈਏ ਹੁਣ ਜ਼ਿਲ੍ਹਾ ਅੰਮ੍ਰਿਤਸਰ ‘ਚ ਕੋਰੋਨਾ ਦੀ ਦੂਜੀ ਲਹਿਰ ਦੇ ਚਲਦੇ ਲਾਏ ਗਏ ਲੌਕਡਾਊਨ ਤੋਂ ਕੁਝ ਰਾਹਤ ਦਿੱਤੀ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਪ੍ਰਸਾਸ਼ਨ ਨੇ ਇਹ ਫੈਸਲਾ ਇੱਕ ਮੀਟਿੰਗ ਤੋਂ ਬਾਅਦ ਲਿਆ ਹੈ। ਇਸ ਸਬੰਧੀ ਅੰਮ੍ਰਿਤਸਰ ਦੇ ਡੀਸੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਜ਼ਿਲ੍ਹੇ ‘ਚ ਹੁਣ ਰੋਟੇਸ਼ਨਲੀ ਤਰੀਕੇ ਨਾਲ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ।


ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਜ਼ਿਲ੍ਹੇ ‘ਚ ਹੁਣ ਹਰ ਦੁਕਾਨ ਨੂੰ ਖੋਲ੍ਹਿਆ ਜਾ ਸਕਦਾ ਹੈ, ਪਰ ਰੋਟੇਸ਼ਨ ਨਾਲ। ਯਾਨੀ ਇੱਕ ਦਿਨ ਸੱਜੇ ਪਾਸੇ ਦੀ ਦੁਕਾਨ ਖੋਲ੍ਹੀ ਜਾਵੇਗੀ ਤਾਂ ਦੂਜੇ ਦਿਨ ਖੱਬੇ ਪਾਸੇ ਦੀ ਦੁਕਾਨ ਖੁਲ੍ਹੇਗੀ। ਇਸ ਦੇ ਨਾਲ ਹੀ ਦੁੱਧ, ਬ੍ਰੈਡ, ਸਬਜ਼ੀਆਂ ਤੇ ਪ੍ਰਚੂਨ ਦੀ ਦੁਕਾਨਾਂ ਸਾਰੇ ਦਿਨ ਖੁੱਲ੍ਹਣਗੀਆਂ।


ਨਾਲ ਹੀ ਅੰਮ੍ਰਿਤਸਰ ‘ਚ ਦੁਕਾਨਾਂ ਖੁੱਲ੍ਹਣ ਦਾ ਸਮਾਂ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਦਾ ਤੈਅ ਕੀਤਾ ਗਿਆ ਹੈ। ਜ਼ਿਲ੍ਹੇ ‘ਚ ਵੀਕੈਂਡ ਲੌਕਡਾਊਨ ਇਸੇ ਤਰ੍ਹਾਂ ਜਾਰੀ ਰਹੇਗਾ। ਵੀਕੈਂਡ ‘ਤੇ ਸਾਰੇ ਬਾਜ਼ਾਰ ਦੀਆਂ ਦੁਕਾਨਾਂ ਬੰਦ ਰਹਿਣਗੀ। ਅੰਮ੍ਰਿਤਸਰ ਡੀਸੀ ਨੇ ਨਾਲ ਹੀ ਇਹ ਵੀ ਕਿਹਾ ਕਿ ਜਿਨ੍ਹਾਂ ਇਲਾਕਿਆਂ ‘ਚ ਰੋਟੇਸ਼ਨ ਢੰਗ ਨਾਲ ਦੁਕਾਨਾਂ ਖੁਲ੍ਹਣ ‘ਚ ਦਿੱਕਤ ਹੈ ਉੱਥੇ 50 ਫੀਸਦ ਦੁਕਾਨਾਂ ਖੋਲ੍ਹਿਆਂ ਜਾਣਗੀਆਂ।


ਦੱਸ ਦਈਏ ਕਿ ਸੂਬੇ ‘ਚ ਲੱਗੇ ਮਿਨੀ ਲੌਕਡਾਊਨ ਕਰਕੇ ਵਪਾਰੀ ਵਰਗ ਵਲੋਂ ਖਾਸੀ ਨਾਰਾਜ਼ਗੀ ਜਾਹਰ ਕੀਤੀ ਗਈ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਫੈਸਲਾ ਲੈਣ ਦਾ ਹੱਕ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਸੌਂਪ ਦਿੱਤਾ ਸੀ।


ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਕੋਵਿਡ ਸੰਕਟ ਨਾਲ ਨਜਿੱਠਣ ਲਈ ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਮੰਗੀ ਮਦਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904