ਪੰਜਾਬ 'ਚ ਰੇਲ ਸੇਵਾ ਬਹਾਲ ਪਰ ਮਾਝੇ ਦੇ ਕਿਸਾਨਾਂ ਦਾ ਵੱਖਰਾ ਸਟੈਂਡ
ਏਬੀਪੀ ਸਾਂਝਾ | 23 Nov 2020 05:00 PM (IST)
ਕਿਸਾਨਾਂ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਰੇਲਵੇ ਟ੍ਰੈਕ ਤੋਂ ਧਰਨਾ ਚੁੱਕਣ ਮਗਰੋਂ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਣ ਜਾ ਰਹੀ ਹੈ
ਅੰਮ੍ਰਿਤਸਰ: ਕਿਸਾਨਾਂ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਰੇਲਵੇ ਟ੍ਰੈਕ ਤੋਂ ਧਰਨਾ ਚੁੱਕਣ ਮਗਰੋਂ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਣ ਜਾ ਰਹੀ ਹੈ ਪਰ ਕਿਸਾਨ ਸੰਘਰਸ਼ ਕਮੇਟੀ ਦੇ ਇਸ ਫੈਸਲੇ ਵਿੱਚ ਵੱਖਰੇ ਸਟੈਂਡ ਤੇ ਸੋਮਵਾਰ ਨੂੰ ਅੰਮ੍ਰਿਤਸਰ ਡੀਸੀ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ। ਡੀਸੀ ਅੰਮ੍ਰਿਤਸਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਹੈ ਤੇ ਉਹ ਕਿਸਾਨਾਂ ਨਾਲ ਰੇਲ ਟ੍ਰੈਕ ਦੇ ਆਸਪਾਸ ਸੁਰੱਖਿਆ ਸਬੰਧੀ ਮੀਟਿੰਗ ਲਈ ਆਏ ਹਨ। ਉੱਥੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਡੀਸੀ ਅੰਮ੍ਰਿਤਸਰ ਦੇ ਨਾਲ ਮੀਟਿੰਗ ਹੋਈ ਹੈ ਪਰ ਕਿਸਾਨ ਆਗੂ ਸਾਰੇ ਹਾਜ਼ਰ ਨਾ ਹੋਣ ਕਰਕੇ ਕਿਸਾਨ ਆਗੂਆਂ ਨੂੰ ਡੀਸੀ ਅੰਮ੍ਰਿਤਸਰ ਨਾਲ ਹੋਈ ਗੱਲਬਾਤ ਤੋਂ ਜਾਣੂ ਕਰਵਾਇਆ ਜਾਵੇਗਾ ਤੇ ਕਿਸਾਨਾਂ ਦੀ ਮੀਟਿੰਗ ਹੋਣ ਤੋਂ ਬਾਅਦ ਹੀ ਕੁਝ ਫੈਸਲਾ ਲਿਆ ਜਾਵੇਗਾ। ਦੱਸ ਦੇਈਏ ਕੀ ਕੈਪਟਨ ਅਮਰਿੰਦਰ ਸਿੰਘ ਨੇ 30 ਕਿਸਾਨ ਜੱਥੇਬੰਦੀਆਂ ਨੂੰ ਰੇਲ ਸੇਵਾ ਬਹਾਲ ਕਰਾਉਣ ਲਈ ਮਨਾ ਲਿਆ ਸੀ ਪਰ ਇਸ ਦੌਰਾਨ ਮਾਝੇ 'ਚ ਮੋਰਚੇ ਤੇ ਬੈਠੀ ਕਿਸਾਨ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਸੀ ਕਿ ਉਹ ਸਿਰਫ ਮਾਲ ਗੱਡੀਆਂ ਨੂੰ ਹੀ ਇਜਾਜ਼ਤ ਦਿੰਦੀ ਹੈ ਤੇ ਯਾਤਰੀ ਟ੍ਰੇਨਾਂ ਨੂੰ ਨਹੀਂ ਚੱਲਣ ਦਿੱਤਾ ਜਾਏਗਾ। ਇਸ ਦੇ ਬਾਬਤ ਹੀ ਅੱਜ ਡੀਸੀ ਅੰਮ੍ਰਿਤਸਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ।