ਲੁਧਿਆਣਾ: ਫ਼ਿਰੋਜ਼ਪੁਰ ਰੋਡ 'ਤੇ ਪਿੰਡ ਹਿੱਸੋਵਾਲ ਦੇ ਨਜ਼ਦੀਕ ਇੱਕ ਗੱਡੀ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਥਾਣੇਦਾਰ ਦੇ ਪੁੱਤਰ ਵਜੋਂ ਲਾਸ਼ ਦੀ ਸ਼ਨਾਖ਼ਤ ਤੇ ਮੌਕੇ ਤੋਂ ਮਿਲੇ ਸਬੂਤਾਂ ਤੋਂ ਬਾਅਦ ਮਾਮਲਾ ਹੋਰ ਵੀ ਸਨਖੀਖੇਜ ਹੋ ਗਿਆ।

 

ਲੁਧਿਆਣਾ ਦੇ ਵਿਜੀਲੈਂਸ ਵਿਭਾਗ ਵਿੱਚ ਤਾਇਨਾਤ ਐਸਐਚਓ ਗੁਰਮੀਤ ਸਿੰਘ ਦੇ ਪੁੱਤਰ ਜੀਵਨਜੋਤ ਦੀ ਲਾਸ਼ ਜਿਸ ਕਾਰ ਵਿੱਚੋਂ ਬਰਾਮਦ ਕੀਤੀ ਗਈ ਹੈ, ਉਸ ਵਿੱਚੋਂ ਕੁਝ ਸਰਿੰਜ ਤੇ ਨਸ਼ਾ ਕਰਨ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਵੀ ਬਰਾਮਦ ਹੋਈ ਹੈ।

ਪੁਲਿਸ ਨੇ ਕਾਰ ਵਿੱਚੋਂ ਨਮੂਨੇ ਆਦਿ ਲੈ ਲਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।