ਨਵੰਬਰ ਮਹੀਨਾ ਬੱਚਿਆਂ ਦੇ ਲਈ ਛੁੱਟੀਆਂ ਦੇ ਪੱਖ ਤੋਂ ਕਾਫੀ ਵਧੀਆ ਰਿਹਾ ਸੀ, ਪਿਛਲੇ ਮਹੀਨੇ ਕਈ ਛੁੱਟੀਆਂ ਆਈਆਂ, ਜਿਸ ਕਰਕੇ ਬੱਚਿਆਂ ਦੀਆਂ ਮੌਜਾਂ ਰਹੀਆਂ। ਅੱਜ ਤੋਂ ਦਸੰਬਰ ਮਹੀਨਾ ਸ਼ੁਰੂ ਹੋ ਗਿਆ ਅਤੇ ਸਾਲ 2025 ਵੀ ਆਪਣੇ ਅਖੀਰਲੇ ਮਹੀਨੇ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਆਓ ਜਾਣਦੇ ਹਾਂ ਇਸ ਮਹੀਨੇ ਕਦੋਂ-ਕਦੋਂ ਛੁੱਟੀ ਰਹੇਗੀ।
ਦਸੰਬਰ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਠੰਢ ਪਹਿਲਾਂ ਹੀ ਆਪਣਾ ਕਹਿਰ ਦਿਖਾਉਣ ਲੱਗ ਪਈ ਹੈ। ਇਸੇ ਨਾਲ ਪੰਜਾਬ ‘ਚ ਬੱਚਿਆਂ ਲਈ ਛੁੱਟੀਆਂ ਦੀ ਬਹੁਤਾਤ ਆਉਣ ਵਾਲੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸੰਬਰ ਦੇ ਆਖ਼ਰੀ ਹਫ਼ਤੇ ‘ਚ ਵਿੰਟਰ ਬ੍ਰੇਕ ਰੱਖੀ ਜਾਂਦੀ ਹੈ, ਜਿਸ ਦੇ ਨਾਲ ਹੋਰ ਕਈ ਤਿਉਹਾਰ ਅਤੇ ਰਵਾਇਤੀ ਛੁੱਟੀਆਂ ਵੀ ਪੈ ਰਹੀਆਂ ਹਨ। ਇਸ ਮਹੀਨੇ 7 ਦਸੰਬਰ (ਐਤਵਾਰ), 13 ਦਸੰਬਰ (ਦੂਜਾ ਸ਼ਨੀਵਾਰ), 14 ਦਸੰਬਰ (ਐਤਵਾਰ), 21 ਦਸੰਬਰ (ਐਤਵਾਰ) ਦੀ ਛੁੱਟੀ ਰਹੇਗੀ। 25 ਦਸੰਬਰ ਨੂੰ ਕ੍ਰਿਸਮਸ ਹੈ, ਜਦਕਿ 25 ਅਤੇ 26 ਦਸੰਬਰ ਨੂੰ ਸ਼ਹੀਦੀ ਸਮਾਗਮ ਦੇ ਮੱਦੇਨਜ਼ਰ ਰਾਖਵੀਂ ਛੁੱਟੀਆਂ ਹੋਣਗੀਆਂ।
27 ਦਸੰਬਰ ਨੂੰ ਵੀ ਸ਼ਹੀਦੀ ਸਭਾ ਕਾਰਨ ਛੁੱਟੀ ਰਹੇਗੀ, ਅਤੇ 28 ਦਸੰਬਰ (ਐਤਵਾਰ) ਨੂੰ ਵੀ ਹਫਤਾਵਾਰ ਛੁੱਟੀ ਰਹੇਗੀ। ਆਮ ਤੌਰ ‘ਤੇ ਪੰਜਾਬ ਵਿੱਚ 25 ਦਸੰਬਰ ਤੋਂ ਇੱਕ ਹਫ਼ਤੇ ਦੀ ਵਿੰਟਰ ਬ੍ਰੇਕ ਸ਼ੁਰੂ ਹੋ ਜਾਂਦੀ ਹੈ, ਪਰ ਠੰਢ ਵੱਧਣ ਕਰਕੇ ਇਸ ਸਾਲ ਇਹ ਐਲਾਨ ਹੋਰ ਵੀ ਪਹਿਲਾਂ ਕੀਤਾ ਜਾ ਸਕਦਾ ਹੈ। ਕੁੱਲ ਮਿਲਾ ਕੇ, ਦਸੰਬਰ ਮਹੀਨਾ ਬੱਚਿਆਂ ਲਈ ਛੁੱਟੀਆਂ ਨਾਲ ਭਰਪੂਰ ਰਹਿਣ ਵਾਲਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।