ਚੰਡੀਗੜ੍ਹ: ਕਿਸਾਨ ਅੰਦੋਲਨ 'ਚ ਦੀਪ ਸਿੱਧੂ ਵੀ ਸ਼ੁਰੂ ਤੋਂ ਡਟਿਆ ਆ ਰਿਹਾ ਸੀ। ਹਾਲਂਕਿ ਉਸ ਦੇ ਮਨਸੂਬਿਆਂ 'ਤੇ ਕਈ ਵਾਰ ਸ਼ੱਕ ਜਤਾਇਆ ਜਾਂਦਾ ਰਿਹਾ ਤੇ ਕੁਝ ਉਸ ਦੇ ਨਾਲ ਡਟ ਕੇ ਖੜ੍ਹੇ ਰਹੇ। 26 ਜਨਵਰੀ ਨੂੰ ਹੋਈ ਲਾਲ ਕਿਲੇ 'ਤੇ ਹਿੰਸਾ ਮਗਰੋਂ ਦੀਪ ਸਿੱਧੂ ਦਾ ਅਕਸ ਹੋਰ ਧੁੰਦਲਾ ਹੋ ਗਿਆ। ਇਹ ਸਵਾਲ ਜ਼ਿਹਨ 'ਚ ਆਉਣੇ ਸ਼ੁਰੂ ਹੋਏ ਕਿ ਦੀਪ ਸਿੱਧੂ ਕਿਸਾਨਾਂ ਦੇ ਹੱਕ 'ਚ ਹੈ ਜਾਂ ਅੰਦਰਖਾਤੇ ਸਰਕਾਰ ਨਾਲ ਰਲਿਆ ਹੋਇਆ ਹੈ।


ਇਸ ਸਭ ਦਰਮਿਆਨ ਹੁਣ ਦੀਪ ਸਿੱਧੂ ਇਕ ਵਾਰ ਤੋਂ ਸਰਗਰਮ ਹੈ। ਦੀਪ ਸਿੱਧੂ ਨੇ ਫੇਸਬੁੱਕ 'ਤੇ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਹੇਠ ਇਕ ਪੋਸਟ ਪਾਈ ਹੈ। ਇਸ 'ਚ ਲਿਖਿਆ ਹੈ ਕਿ ਕਿਸਾਨੀ ਸੰਘਰਸ਼ ਨੂੰ ਮਜਬੂਤ ਕਰਨ ਤੇ ਕਾਲੇ ਕਾਨੂੰਨਾਂ ਦੇ ਨਾਲ-ਨਾਲ ਖੇਤੀ ਦੇ ਬਦਲਵੇਂ ਮਾਡਲ ਲਈ ਖੁੰਢ ਚਰਚਾਵਾਂ ਕਰਦੇ ਹਾਂ ਆਓ ਮਿਲਦੇ ਹਾਂ।



 


ਇਸ ਪੋਸਟ ਦੇ ਮੁਤਾਬਕ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ 'ਚ ਅੱਜ 21 ਮਈ ਨੂੰ ਇਕ ਵਜੇ ਤੋਂ ਸ਼ਾਮ 4 ਵਜੇ ਤਕ ਖੁੰਢ ਚਰਚਾ ਦਾ ਸਮਾਂ ਰੱਖਿਆ ਗਿਆ ਹੈ।