ਮੁਕਤਸਰ ਸਾਹਿਬ: ਲਾਲ ਕਿਲਾ ਦੀ ਘਟਨਾ ਦੇ ਮਾਮਲੇ 'ਚ ਦਿੱਲੀ ਪੁਲਿਸ ਵੱਲੋ ਗ੍ਰਿਫ਼ਤਾਰੀ ਉਪਰੰਤ ਰਿਹਾਅ ਹੋਏ ਅਦਾਕਾਰ ਦੀਪ ਸਿੱਧੂ ਸ਼ੁੱਕਰਵਾਰ ਨੂੰ ਆਪਣੇ ਜੱਦੀ ਪਿੰਡ ਉਦੇਕਰਨ ਪਹੁੰਚੇ। ਦੀਪ ਸਿੱਧੂ ਨੇ ਰਿਹਾਈ ਉਪਰੰਤ ਅੱਜ ਆਪਣੇ ਜੱਦੀ ਪਿੰਡ ਉਦੇਕਰਨ ਵਿਚ ਪਹਿਲਾਂ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਸੰਬੋਧਿਤ ਕੀਤਾ।
ਸਿੱਧੂ ਨੇ ਪਿੰਡ ਉਦੇਕਰਨ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਪਿੰਡ ਦੇ ਲੋਕਾਂ ਵੱਲੋ ਦਿੱਤੇ ਸਾਥ ਲਈ ਧੰਨਵਾਦ ਕੀਤਾ। ਇਸ ਉਪਰੰਤ ਕਿਸਾਨੀ ਸੰਘਰਸ਼ ਦੀ ਗੱਲਬਾਤ ਕਰਦਿਆ ਦੀਪ ਸਿੱਧੂ ਨੇ ਕਿਹਾ ਕਿ ਇਹ ਸਭ ਦਾ ਸਾਂਝਾ ਸੰਘਰਸ਼ ਹੈ।
ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨਾਲ ਸਾਡਾ ਵਿਰਸਾ ਜਾਗਿਆ। ਦੀਪ ਸਿੱਧੂ ਨੇ ਕਿਹਾ ਕਿ ਇਸ ਸਮੇਂ ਸਿਰਫ ਤੌਹਮਤਾ ਲਾਉਣ ਦਾ ਦੌਰ ਚਲ ਰਿਹਾ ਅਤੇ ਸਵਾਲ ਪੁੱਛਣ 'ਤੇ ਇੱਕ ਪਾਸੇ ਸਰਕਾਰ ਤੋਹਮਤਾਂ ਲਾ ਰਹੀ ਹੈ ਅਤੇ ਦੂਜੇ ਪਾਸੇ ਸਾਡੀ ਕਿਸਾਨੀ ਲੀਡਰਸ਼ਿਪ ਵੀ। ਅੱਗੇ ਸਵਾਲ ਪੁੱਛੇ ਜਾਣ 'ਤੇ ਸਿਰਫ ਤੌਹਮਤਾਂ ਲਾ ਰਹੀ। ਅਸੀਂ ਵਿਰਸੇ ਨੂੰ ਭੁਲਾ ਕੇ ਲੜਾਈਆਂ ਨਹੀਂ ਲੜ ਸਕਦੇ।
ਇਹ ਵੀ ਪੜ੍ਹੋ: Anshul Chhatrapati: ਸਿਰਸਾ ਡੇਰਾ ਸੱਚਾ ਸੌਦਾ ਨੂੰ ਐਮਰਜੈਂਸੀ ਪੈਰੋਲ 'ਤੇ ਅੰਸ਼ੂਲ ਛਤਰਪਤੀ ਨੇ ਦਿੱਤੀ ਪ੍ਰਤੀਕਿਰੀਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin