ਚੰਡੀਗੜ੍ਹ: 26 ਜਨਵਰੀ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਪੰਜਾਬ ਵਿਧਾਨ ਸਭਾ ਵੱਲੋਂ ਬਣਾਈ ਗਈ ਕਮੇਟੀ ਦੇ ਸਾਹਮਣੇ ਪੇਸ਼ ਹੋਇਆ। ਇਸ ਦੌਰਾਨ ਉਸ ਨੇ ਕਮੇਟੀ ਸਾਹਮਣੇ ਆਪਣਾ ਪੱਖ ਰੱਖਿਆ। ਦੱਸ ਦਈਏ ਕਿ ਤਕਰੀਬਨ ਇੱਕ ਘੰਟਾ ਦੀਪ ਸਿੱਧੂ ਤੋਂ ਸਬ ਕਮੇਟੀ ਨੇ ਪੁੱਛਗਿੱਛ ਕੀਤੀ।


ਹਾਸਲ ਜਾਣਕਾਰੀ ਮੁਤਾਬਕ ਇਸ ਪੁੱਛਗਿੱਛ ਦੌਰਾਨ ਦੀਪ ਸਿੱਧੂ ਨੇ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਤੇ ਆਪਣੀ ਗ੍ਰਿਫਤਾਰੀ ਬਾਰੇ ਜਾਣਕਾਰੀ ਕਮੇਟੀ ਨੂੰ ਦਿੱਤੀ।


ਦੱਸ ਦੇਈਏ ਕਿ ਮੌਨਸੂਨ ਸੈਸ਼ਨ ਵਿੱਚ ਕਮੇਟੀ ਆਪਣੀ ਰਿਪੋਰਟ ਪੇਸ਼ ਕਰ ਸਕਦੀ ਹੈ। ਇਸ ਕਮੇਟੀ ਦੇ ਚੇਅਰਮੈਨ ਵਿਧਾਇਕ ਕੁਲਦੀਪ ਵੈਦ ਹਨ। ਉਨ੍ਹਾਂ ਤੋਂ ਇਲਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਫਤਿਹ ਜੰਗ ਸਿੰਘ ਬਾਜਵਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਸਰਬਜੀਤ ਕੌਰ ਮਾਣੂਕੇ ਇਸ ਸਬ ਕਮੇਟੀ ਦੇ ਮੈਂਬਰ ਹਨ।


ਇਹ ਵੀ ਪੜ੍ਹੋ: Tokyo Olympics 2020: ਭਾਰਤੀ ਹਾਕੀ ਟੀਮ ਨੂੰ ‘ਸਹਾਰਾ ਗਰੁੱਪ’ ਨੇ ਕੀਤਾ ਬੇਸਹਾਰਾ ਤਾਂ ਸਪਾਂਸਰ ਬਣੀ ਸੀ ਓਡੀਸ਼ਾ ਦੀ ਪਟਨਾਇਕ ਸਰਕਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904