ਪਾਕਿਸਤਾਨ ਡਿਫੈਂਸ ਦਾ ਕਾਰਾ, ਕੰਵਲਪ੍ਰੀਤ ਕੌਰ ਦੀ ਫਰਜ਼ੀ ਤਸਵੀਰ ਟਵੀਟ ਕਰਕੇ ਪਾਇਆ ਪੁਆੜਾ
ਏਬੀਪੀ ਸਾਂਝਾ | 19 Nov 2017 12:52 PM (IST)
ਨਵੀਂ ਦਿੱਲੀ: ਭਾਰਤ ਵਿਰੁੱਧ ਪਾਕਿਸਤਾਨ ਦੇ ਪ੍ਰੋਪੇਗੰਡਾ ਦੀ ਇੱਕ ਅਸਫਲ ਕੋਸ਼ਿਸ਼ ਕਾਰਨ ਅੱਜ ਪੂਰੀ ਦੁਨੀਆ ਵਿੱਚ ਉਸ ਦਾ ਮਜ਼ਾਕ ਉੱਡ ਰਿਹਾ ਹੈ। ਕਾਹਲੀ ਵਿੱਚ ਪਾਕਿਸਤਾਨ ਡਿਫੈਂਸ ਨੇ ਆਪਣੇ ਖਾਤੇ ਤੋਂ ਇੱਕ ਭਾਰਤੀ ਲੜਕੀ ਦੀ ਅਜਿਹੀ ਤਸਵੀਰ ਸਾਂਝੀ ਕਰ ਦਿੱਤੀ ਜਿਸ ਤੋਂ ਬਾਅਦ ਟਵਿੱਟਰ ਨੇ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦਾ ਖਾਤਾ ਹੀ ਮੁਅੱਤਲ ਕਰ ਦਿੱਤਾ। [embed]https://twitter.com/kawalpreetdu/status/879703722393182208[/embed] ਪੂਰੇ ਮਾਮਲੇ ਦੀ ਸ਼ੁਰੂਆਤ ਕਵਲਪ੍ਰੀਤ ਕੌਰ ਦੇ ਟਵਿੱਟਰ ਖਾਤੇ 'ਤੇ ਮੌਜੂਦ ਇੱਕ ਤਸਵੀਰ ਤੋਂ ਹੋਈ ਹੈ। ਦਰਅਸਲ, ਕਵਲਪ੍ਰੀਤ ਨੇ ਭਾਰਤ ਵਿੱਚ ਭੀੜ ਵੱਲੋਂ ਕੁੱਟ-ਕੁੱਟ ਕੇ ਜਾਨ ਲੈ ਲੈਣ ਦੀਆਂ ਘਟਨਾਵਾਂ 'ਤੇ ਜੂਨ 2017 ਵਿੱਚ ਚੱਲੀ ਮੁਹਿੰਮ 'ਇਨ ਮਾਇ ਨੇਮ' ਵਿੱਚ ਹਿੱਸਾ ਲਿਆ ਸੀ। ਦਿੱਲੀ ਯੂਨੀਵਰਸਿੰਟੀ ਦੀ ਇਸ ਵਿਦਿਆਰਥਣ ਨੇ ਆਪਣੇ ਹੱਥਾਂ ਵਿੱਚ ਮੌਬ ਲਿੰਚਿੰਗ ਵਿਰੋਧੀ ਤਖ਼ਤੀ ਫੜ ਕੇ ਖਿੱਚੀ ਤਸਵੀਰ ਟਵਿੱਟਰ 'ਤੇ ਪਾਈ ਸੀ। ਤਖ਼ਤੀ 'ਤੇ ਇਹ ਲਿਖਿਆ ਸੀ,"ਮੈਂ ਇੱਕ ਭਾਰਤੀ ਨਾਗਰਿਕ ਹਾਂ ਜੋ ਆਪਣੇ ਧਰਮ-ਨਿਰਪੱਖ ਸੰਵਿਧਾਨ ਨਾਲ ਖੜ੍ਹੀ ਹਾਂ। ਮੈਂ ਮੁਸਲਮਾਨਾਂ ਦੀ ਫਿਰਕੂ ਮੌਬ ਲਿੰਚਿੰਗ ਵਿਰੁੱਧ ਲਿਖਾਂਗੀ।" [embed]https://twitter.com/kawalpreetdu/status/931905223630626816[/embed] #citizensagainstmoblynching'' ਪਾਕਿ ਡਿਫੈਂਸ ਨਾਂ ਦੇ ਟਵਿੱਟਰ ਹੈਂਡਲ ਤੋਂ ਕਵਲਪ੍ਰੀਤ ਕੌਰ ਦੀ ਇਸ ਤਸਵੀਰ ਨੂੰ ਤਬਦੀਲ ਕਰਕੇ ਭਾਰਤ ਵਿਰੁੱਧ ਵਰਤਿਆ ਗਿਆ। ਤਸਵੀਰ ਵਿੱਚ ਕੰਵਲ ਦੇ ਹੱਥ ਵਿੱਚ ਫੜੀ ਤਖ਼ਤੀ ਦੇ ਸੰਦੇਸ਼ ਨੂੰ ਵੀ ਬਦਲ ਦਿੱਤਾ। ਛੇੜਛਾੜ ਕਰਨ ਤੋਂ ਬਾਅਦ ਤਖ਼ਤੀ 'ਤੇ ਲਿਖੇ ਸੰਦੇਸ਼ ਨੂੰ ਬਦਲ ਕੇ ਲਿਖ ਦਿੱਤਾ ਗਿਆ,"ਮੈਂ ਭਾਰਤੀ ਨਾਗਰਿਕ ਹਾਂ, ਪਰ ਮੈਨੂੰ ਭਾਰਤ ਨਾਲ ਨਫ਼ਰਤ ਹੈ, ਕਿਉਂਕਿ ਇਹ ਇੱਕ ਉਪ-ਨਿਵੇਸ਼ਕ ਇਕਾਈ ਹੈ, ਜਿਸ ਨੇ ਨਾਗਾ, ਕਸ਼ਮੀਰ, ਮਣੀਪੁਰ ਆਦਿ ਸੂਬਿਆਂ 'ਤੇ ਕਬਜ਼ਾ ਕੀਤਾ ਹੋਇਆ ਹੈ।" ਇਸ ਤੋਂ ਪਹਿਲਾਂ ਤਸਵੀਰ ਨਾਲ ਛੇੜਖਾਨੀ ਕਰਨ ਵਾਲਿਆਂ ਦੇ ਮਨਸੂਬੇ ਕਾਮਯਾਬ ਹੁੰਦੇ, ਉਸ ਤੋਂ ਪਹਿਲਾਂ ਹੀ ਕਵਲਪ੍ਰੀਤ ਨੇ ਇਸ ਦੀ ਸ਼ਿਕਾਇਤ ਟਵਿੱਟਰ ਨੂੰ ਕਰ ਦਿੱਤੀ। ਟਵਿੱਟਰ ਨੇ ਸਖ਼ਤੀ ਵਰਤਦਿਆਂ ਪਾਕਿ ਡਿਫੈਂਸ ਨਾਂ ਦੇ ਇਸ ਟਵਿੱਟਰ ਅਕਾਊਂਟ ਨੂੰ ਬੰਦ ਕਰ ਦਿੱਤਾ।