ਨਵੀਂ ਦਿੱਲੀ: ਦਿੱਲੀ ਘੱਟ ਗਿਣਤੀ ਕਮਿਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਮੇਤ ਹੋਰ ਮੈਂਬਰਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਵੱਲੋਂ ਦਾੜ੍ਹੀ ਰੰਗਣ ਦੇ ਮਾਮਲੇ ਵਿੱਚ ਜਵਾਬ ਤਲਬੀ ਕੀਤੀ ਹੈ। ਅਜੇ ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੱਖੀ ਪੰਜ ਮੈਂਬਰਾਂ ਨੇ ਆਪਣੇ ਜਵਾਬ ਦਾਖ਼ਲ ਕੀਤੇ ਹਨ ਕਿ ਉਹ ਆਪਣਾ ਡੋਪ ਟੈਸਟ ਕਰਵਾਉਣ ਲਈ ਵੀ ਤਿਆਰ ਹਨ ਤਾਂ ਜੋ ਪਤਾ ਲੱਗ ਸਕੇ ਕਿ ਉਹ ਕੋਈ ਨਸ਼ਾ ਤਾਂ ਨਹੀਂ ਕਰਦੇ।
ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਕਰਤਾਰ ਸਿੰਘ ਕੋਛੜ ਨੇ ਦੱਸਿਆ ਕਿ ਕਮਿਸ਼ਨ ਕੋਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੀਬ 20 ਮੈਂਬਰਾਂ ਬਾਰੇ ਸ਼ਿਕਾਇਤ ਮਿਲੀ ਸੀ ਕਿ ਉਹ ਦਿੱਲੀ ਗੁਰਦੁਆਰਾ ਐਕਟ 1971 ਦੇ ਨੇਮਾਂ ਦੇ ਉਲਟ ਉਹ ਆਪਣੀਆਂ ਦਾੜ੍ਹੀਆਂ ਰੰਗਦੇ ਹਨ। ਦਲਜੀਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਦਿੱਤੀ ਗਈ ਸ਼ਿਕਾਇਤ ਮਗਰੋਂ ਕਮਿਸ਼ਨ ਨੇ ਉਨ੍ਹਾਂ ਮੈਂਬਰਾਂ ਨੂੰ ਨੋਟਿਸ ਜਾਰੀ ਕੀਤਾ ਜਿਨ੍ਹਾਂ ਨੇ ਦਾੜ੍ਹੀ ਰੰਗੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ 20 ਮੈਂਬਰਾਂ ਨੂੰ ਪਹਿਲਾਂ ਪਹਿਲਾ ਨੋਟਿਸ ਜਾਰੀ ਕਰਕੇ 25 ਮਾਰਚ, 2019 ਤਕ ਜਵਾਬ ਮੰਗਿਆ ਸੀ। ਹੁਣ ਜਾਰੀ ਨੋਟਿਸ ਦੀ ਸਮਾਂ ਸੀਮਾ 13 ਅਪਰੈਲ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ 5 ਮੈਂਬਰਾਂ (ਜਿਨ੍ਹਾਂ ਵਿੱਚੋਂ ਬਹੁਤੇ ਬਾਦਲ ਪੱਖੀ ਹਨ) ਨੇ ਆਪਣੇ ਜਵਾਬ ਦਾਖ਼ਲ ਕਰਕੇ ਕਮਿਸ਼ਨ ਨੂੰ ਕਿਹਾ ਕਿ ਉਹ ਆਪਣਾ ਡੋਪ ਟੈਸਟ ਕਰਵਾਉਣ ਲਈ ਵੀ ਤਿਆਰ ਹਨ ਤਾਂ ਜੋ ਪਤਾ ਲੱਗ ਸਕੇ ਕਿ ਉਹ ਕੋਈ ਨਸ਼ਾ ਤਾਂ ਨਹੀਂ ਕਰਦੇ। ਕੋਛੜ ਨੇ ਕਿਹਾ ਕਿ ਬਾਕੀ ਰਹਿੰਦੇ ਮੈਂਬਰਾਂ ਵੱਲੋਂ ਸਮੇਂ ਸਿਰ ਜਵਾਬ ਨਾ ਆਉਣ ਦੇ ਮੱਦੇਨਜ਼ਰ ਕਮਿਸ਼ਨ ਅਗਲੀ ਕਾਰਵਾਈ ਕਰੇਗਾ ਜਿਸ ਵਿੱਚ ਮੈਂਬਰਾਂ ਨੂੰ ਸੰਮਨ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਮੈਂਬਰਾਂ ਵੱਲੋਂ ਦਾੜ੍ਹੀ ਰੰਗਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਵੀ ਭੇਜਿਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਿੱਲੀ ਸਰਕਾਰ ਦਾ ਗੁਰਦੁਆਰਾ ਚੋਣ ਬੋਰਡ ਕਰਵਾਉਂਦਾ ਹੈ ਤੇ ਘੱਟ ਗਿਣਤੀ ਕਮਿਸ਼ਨ ਨੇ ਇਸੇ ਕਰਕੇ ਕਮੇਟੀ ਮੈਂਬਰਾਂ ਨੂੰ ਨੋਟਿਸ ਜਾਰੀ ਕੀਤੇ ਸਨ। ਕਮਿਸ਼ਨ ਮੁਤਾਬਕ ਉਕਤ ਮੈਂਬਰ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ਆਪਣੀ ਦਾਹੜੀ ਰੰਗਦੇ ਹਨ।
ਇਸ ਬਾਰੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂਬਰ ਇਹ ਸਿਆਸੀ ਸਾਜ਼ਿਸ਼ ਹੈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੀ ਜਵਾਬਦੇਹ ਹਨ। ਸਿਰਸਾ ਨੂੰ ਇਸ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਜਾਪਦਾ ਹੈ। ਉਧਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਉਹ ਇਹ ਸੋਚਦੇ ਹਨ ਕਿ ਇਹ ਮਾਮਲਾ ਦਿੱਲੀ ਘੱਟ ਗਿਣਤੀ ਕਮਿਸ਼ਨ ਹੇਠ ਨਹੀਂ ਆਉਂਦਾ, ਉਹ ਅਦਾਲਤ ਵਿੱਚ ਨੋਟਿਸਾਂ ਨੂੰ ਚੁਨੌਤੀ ਦੇ ਸਕਦੇ ਹਨ।
ਦਾੜ੍ਹੀ ਰੰਗਣ ਵਾਲੇ ਗੁਰਦੁਆਰਾ ਕਮੇਟੀ ਮੈਂਬਰਾਂ ਨੂੰ ਨੋਟਿਸ, ਨਸ਼ਿਆਂ ਬਾਰੇ ਹੋਏਗਾ ਡੋਪ ਟੈਸਟ ?
ਏਬੀਪੀ ਸਾਂਝਾ
Updated at:
06 Apr 2019 02:33 PM (IST)
ਦਿੱਲੀ ਘੱਟ ਗਿਣਤੀ ਕਮਿਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਮੇਤ ਹੋਰ ਮੈਂਬਰਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਵੱਲੋਂ ਦਾੜ੍ਹੀ ਰੰਗਣ ਦੇ ਮਾਮਲੇ ਵਿੱਚ ਜਵਾਬ ਤਲਬੀ ਕੀਤੀ ਹੈ। ਅਜੇ ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੱਖੀ ਪੰਜ ਮੈਂਬਰਾਂ ਨੇ ਆਪਣੇ ਜਵਾਬ ਦਾਖ਼ਲ ਕੀਤੇ ਹਨ ਕਿ ਉਹ ਆਪਣਾ ਡੋਪ ਟੈਸਟ ਕਰਵਾਉਣ ਲਈ ਵੀ ਤਿਆਰ ਹਨ ਤਾਂ ਜੋ ਪਤਾ ਲੱਗ ਸਕੇ ਕਿ ਉਹ ਕੋਈ ਨਸ਼ਾ ਤਾਂ ਨਹੀਂ ਕਰਦੇ।
- - - - - - - - - Advertisement - - - - - - - - -