ਹਰਿਆਣਾ ਮਗਰੋਂ ਦਿੱਲੀ ਪੁਲਿਸ ਦਾ ਐਕਸ਼ਨ, ਕਿਸਾਨਾਂ ਨੂੰ ਚੇਤਾਵਨੀ
ਏਬੀਪੀ ਸਾਂਝਾ | 25 Nov 2020 02:03 PM (IST)
ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਕਿਸਾਨ ਪ੍ਰਦਰਸ਼ਨ ਕਰਨ ਲਈ ਦਿੱਲੀ ਨਾ ਆਉਣ।
ਚੰਡੀਗੜ੍ਹ: ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਕਿਸਾਨ ਪ੍ਰਦਰਸ਼ਨ ਕਰਨ ਲਈ ਦਿੱਲੀ ਨਾ ਆਉਣ। ਕੋਰੋਨਾ ਕਾਰਨ ਲੋਕਾਂ ਦੇ ਇਕੱਠ ਤੇ ਪਾਬੰਦੀ ਹੈ। ਦਿੱਲੀ ਦੇ ਬਾਰਡਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿਸਾਨਾਂ ਨੂੰ ਰਾਜਧਾਨੀ 'ਚ ਦਾਖਲ ਹੋਣ ਤੋਂ ਰੋਕਿਆ ਜਾਏਗਾ। ਜੇ ਫਿਰ ਵੀ ਦਿੱਲੀ 'ਚ ਜਮ੍ਹਾਂ ਹੁੰਦੇ ਨੇ ਕਿਸਾਨ ਤਾਂ ਕਾਨੂੰਨ ਕਾਰਵਾਈ ਕੀਤੀ ਜਾਏਗੀ।