ਜਲੰਧਰ: ਦਿੱਲੀ ਪੁਲਿਸ ਨੇ ਜ਼ਿਲ੍ਹੇ 'ਚ ਪਹੁੰਚ ਕੀਤੀ ਹੈ। ਦਰਅਸਲ 26 ਜਨਵਰੀ ਮੌਕੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਹੁਣ ਵਾਲੇ ਜੁਗਰਾਜ ਸਿੰਘ ਤੇ ਨਵਪ੍ਰੀਤ ਸਿੰਘ ਦੇ ਜਲੰਧਰ 'ਚ ਹੋਣ ਦੀ ਸੂਚਨਾ ਦੇ ਚੱਲਦਿਆਂ ਦਿੱਲੀ ਪੁਲਿਸ ਨੇ ਬਸਤੀ ਬਾਵਾ ਖੇਲ ਥਾਣੇ ਦੇ ਇਲਾਕੇ 'ਚ ਪਹੁੰਚ ਕੀਤੀ ਹੈ। ਪਰ ਉਹ ਉੱਥੇ ਨਹੀਂ ਮਿਲੇ।
ਇਸ ਮਾਮਲੇ 'ਚ ਦਿੱਲੀ ਪੁਲਿਸ ਦੇ ਅਧਿਕਾਰੀ ਕੁਝ ਵੀ ਬੋਲਣ ਲਈ ਤਿਆਰ ਨਹੀਂ। ਪਰ ਜਲੰਧਰ ਪੁਲਿਸ ਦੇ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਮੁਤਾਬਕ ਦਿੱਲੀ ਪੁਲਿਸ ਦੀ ਟੀਮ ਨੇ ਕੰਵਰ ਪਾਲ ਸਿੰਘ ਗੋਲਡੀ ਦੇ ਘਰ ਛਾਪਾ ਮਾਰਿਆ ਸੀ ਜੋ ਜੁਗਰਾਜ ਸਿੰਘ ਤੇ ਨਵਪ੍ਰੀਤ ਸਿੰਘ ਦੇ ਰਿਸ਼ਤੇਦਾਰ ਦੱਸੇ ਜਾਂਦੇ ਹਨ। ਪਰ ਦੋਵੇਂ ਉੱਥੇ ਨਹੀਂ ਮਿਲੇ ਪਰ ਉਨ੍ਹਾਂ ਦੀ ਲੋਕੇਸ਼ਨ ਉੱਥੋਂ ਦੀ ਆਈ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲਿਆਂ ਦੀ ਭਾਲ 'ਚ ਦਿੱਲੀ ਪੁਲਿਸ ਪਹੁੰਚੀ ਪੰਜਾਬ
ਏਬੀਪੀ ਸਾਂਝਾ
Updated at:
29 Jan 2021 07:50 PM (IST)
ਦਿੱਲੀ ਪੁਲਿਸ ਦੇ ਅਧਿਕਾਰੀ ਕੁਝ ਵੀ ਬੋਲਣ ਲਈ ਤਿਆਰ ਨਹੀਂ। ਪਰ ਜਲੰਧਰ ਪੁਲਿਸ ਦੇ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਮੁਤਾਬਕ ਦਿੱਲੀ ਪੁਲਿਸ ਦੀ ਟੀਮ ਨੇ ਕੰਵਰ ਪਾਲ ਸਿੰਘ ਗੋਲਡੀ ਦੇ ਘਰ ਛਾਪਾ ਮਾਰਿਆ ਸੀ
- - - - - - - - - Advertisement - - - - - - - - -