ਹਾਲਾਂਕਿ ਮੌਤਾਂ ਦੀ ਅਧਿਕਾਰਤ ਪੁਸ਼ਟੀ ਸਿਵਲ ਸਰਜਨ ਨੇ ਨਹੀਂ ਕੀਤੀ ਪਰ ਚਾਰ ਸ਼ੱਕੀ ਮੌਤਾਂ ਦੀ ਗੱਲ਼ ਜ਼ਰੂਰ ਮੰਨੀ ਹੈ। ਉਨ੍ਹਾਂ ਮੁਤਾਬਕ 289 ਡੇਂਗੂ ਦੇ ਪੌਜ਼ੀਟਿਵ ਕੇਸ ਹਨ ਜਦੋਂਕਿ 1000 ਤੋਂ ਵਧੇਰੇ ਸ਼ੱਕੀ ਮਰੀਜ਼ ਹਨ। ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਿਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਸੀਜ਼ਨ ਤੋਂ ਪਹਿਲਾਂ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਸੀ।
ਉਧਰ ਜਦੋਂ ਮੀਡੀਆ ਟੀਮ ਲੁਧਿਆਣਾ ਦੇ ਸਿਵਲ ਹਸਪਤਾਲ ਡੇਂਗੂ ਵਾਰਡ ਵਿੱਚ ਪਹੁੰਚੀ ਤਾਂ ਉੱਥੇ ਮਰੀਜ਼ਾਂ ਦੀ ਭਰਮਾਰ ਸੀ। ਇੱਕ ਬੈਡ 'ਤੇ ਦੋ-ਦੋ ਮਰੀਜ਼ ਵੀ ਸੁੱਤੇ ਪਏ ਸਨ ਕਿਉਂਕਿ ਹਸਪਤਾਲ ਵਿੱਚ ਬੈਡ ਘੱਟ ਤੇ ਮਰੀਜ਼ ਜ਼ਿਆਦਾ ਸਨ। ਜਦੋਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਦੋ ਥਾਵਾਂ 'ਤੇ ਦੋ-ਦੋ ਮਰੀਜ਼ ਹਨ ਪਰ ਹਸਪਤਾਲ ਵਿੱਚ ਹੋ ਰਹੇ ਇਲਾਜ ਸਬੰਧੀ ਉਨ੍ਹਾਂ ਨੇ ਆਪਣੀ ਸੰਤੁਸ਼ਟੀ ਜਤਾਈ।