Punjab Weather Today: ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਡ ਵਿੱਚ ਹੋਰ ਵਾਧਾ ਹੋ ਗਿਆ ਹੈ। ਕੱਲ੍ਹ ਤੋਂ ਸੰਘਣਾ ਕੋਹਰਾ ਛਾਇਆ ਰਹੇਗਾ। ਮੌਸਮ ਵਿਭਾਗ ਨੇ 14 ਤਾਰੀਖ ਤੱਕ ਸੰਘਣੇ ਕੋਹਰੇ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 0.4 ਡਿਗਰੀ ਦੀ ਹਲਕੀ ਵਾਧਾ ਦਰਜ ਕੀਤੀ ਗਈ ਹੈ, ਜਿਸ ਨਾਲ ਤਾਪਮਾਨ ਮੁੜ ਸਧਾਰਣ ਪੱਧਰ ਦੇ ਨੇੜੇ ਆ ਗਿਆ ਹੈ।

Continues below advertisement

ਸਭ ਤੋਂ ਜ਼ਿਆਦਾ ਠੰਡ ਰਿਹਾ ਇਹ ਸ਼ਹਿਰ

ਹਿਮਾਚਲ ਨਾਲ ਲੱਗਦੇ ਆਦਮਪੁਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਠੰਡ ਰਹੀ। ਇੱਥੇ ਤਾਪਮਾਨ 3.0 ਡਿਗਰੀ ਦਰਜ ਕੀਤਾ ਗਿਆ, ਜਦਕਿ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 28 ਡਿਗਰੀ ਰਿਹਾ। ਇਸਦੇ ਨਾਲ ਹੀ ਚੰਡੀਗੜ੍ਹ ਅਤੇ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਆਇਆ ਹੈ, ਹਾਲਾਂਕਿ AQI ਅਜੇ ਵੀ 100 ਤੋਂ ਵੱਧ ਹੈ।ਮੌਸਮ ਵਿਭਾਗ ਮੁਤਾਬਕ ਘੱਟੋ-ਘੱਟ ਤਾਪਮਾਨ 6 ਤੋਂ 8 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

Continues below advertisement

ਕੱਲ੍ਹ ਤੋਂ ਇੱਕ ਵੈਸਟਨ ਡਿਸਟਰਬਨ ਸਰਗਰਮ ਹੋਵੇਗਾ, ਜੋ ਹਿਮਾਲਈ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ। ਇਸ ਨਾਲ ਮੌਸਮ 'ਚ ਤਬਦੀਲੀਆਂ ਆ ਸਕਦੀਆਂ ਹਨ। ਆਉਣ ਵਾਲੇ ਦਿਨਾਂ 'ਚ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕਾ ਤੋਂ ਮੱਧਮ ਕੋਹਰਾ ਛਾਇਆ ਰਹੇਗਾ। ਅਗਲੇ ਦੋ ਦਿਨਾਂ ਤੱਕ ਘੱਟੋ-ਘੱਟ ਤਾਪਮਾਨ ਵਿੱਚ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ।

ਪੰਜਾਬ ਦੇ ਦੱਖਣੀ ਜ਼ਿਲ੍ਹੇ-ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਿਰੋਜ਼ਪੁਰ—ਵਿੱਚ ਵੱਧ ਤੋਂ ਵੱਧ ਤਾਪਮਾਨ 24 ਤੋਂ 26 ਡਿਗਰੀ ਦੇ ਵਿਚਕਾਰ ਰਹੇਗਾ। ਬਾਕੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਦੇ ਵਿਚਕਾਰ ਰਹੇਗਾ, ਜੋ ਸਧਾਰਣ ਤੋਂ ਜ਼ਿਆਦਾ ਹੋਵੇਗਾ। ਘੱਟੋ-ਘੱਟ ਤਾਪਮਾਨ ਪੂਰੇ ਰਾਜ ਵਿੱਚ 6 ਤੋਂ 8 ਡਿਗਰੀ ਦੇ ਵਿਚਕਾਰ ਰਹੇਗਾ ਅਤੇ ਇਹ ਵੀ ਸਧਾਰਣ ਤੋਂ ਉੱਪਰ ਰਹਿ ਸਕਦਾ ਹੈ।

ਮੰਡੀ ਗੋਬਿੰਦਗੜ੍ਹ ਅਤੇ ਚੰਡੀਗੜ੍ਹ ਦੀ ਹਵਾ ਪ੍ਰਦੂਸ਼ਿਤ

ਪੰਜਾਬ ਅਤੇ ਚੰਡੀਗੜ੍ਹ ਦੇ AQI ਵਿੱਚ ਕੁਝ ਸੁਧਾਰ ਤਾਂ ਆਇਆ ਹੈ, ਪਰ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਅਜੇ ਵੀ 100 ਤੋਂ ਉੱਪਰ ਹੈ। ਸਵੇਰੇ 6 ਵਜੇ ਦੇ ਅੰਕੜਿਆਂ ਮੁਤਾਬਕ:

ਅੰਮ੍ਰਿਤਸਰ ਦਾ AQI 130

ਜਲੰਧਰ ਦਾ AQI 138

ਖੰਨਾ ਦਾ AQI 139

ਲੁਧਿਆਣਾ ਦਾ AQI 108

ਮੰਡੀ ਗੋਬਿੰਦਗੜ੍ਹ ਦਾ AQI 190 (ਸਭ ਤੋਂ ਪ੍ਰਦੂਸ਼ਿਤ)

ਪਟਿਆਲਾ ਦਾ AQI 142

ਇਸੇ ਤਰ੍ਹਾਂ, ਚੰਡੀਗੜ੍ਹ ’ਚ

ਸੈਕਟਰ-22 ਦਾ AQI 163

ਸੈਕਟਰ-25 ਦਾ AQI 161

ਸੈਕਟਰ-53 ਦਾ AQI 138 ਦਰਜ ਕੀਤਾ ਗਿਆ।