ਚੰਡੀਗੜ੍ਹ: ਪੰਜਾਬ ਭਾਸ਼ਾ ਵਿਭਾਗ ਵੱਲੋਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਇਹ ਪੁਰਸਕਾਰ ਹਰ ਸਾਲ ਪੰਜਾਬੀ, ਹਿੰਦੀ ਤੇ ਉਰਦੂ ਦੀਆਂ ਸਰਵੋਤਮ ਪੁਸਤਕਾਂ ਲਈ ਦਿੱਤੇ ਜਾਂਦੇ ਹਨ। ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਨੇ ਦੱਸਿਆ ਕਿ 2018 ਤੇ 2019 ਦੇ ਪੰਜਾਬੀ, ਹਿੰਦੀ ਤੇ ਉਰਦੂ ਦੇ ਜੇਤੂਆਂ ਨੂੰ ਪਟਿਆਲਾ ਦੇ ਮੁੱਖ ਦਫਤਰ ਵਿੱਚ ਸਨਮਾਨਿਆ ਜਾਵੇਗਾ।
ਸਰਵੋਤਮ ਸਾਹਿਤਕ ਪੁਸਤਕ ਪੰਜਾਬੀ-ਸਾਲ 2018 ਲਈ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ) ਪੀਲਾਂ-ਸਤਪਾਲ ਭੀਖੀ, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ- ਟੀਕਾਕਾਰੀ- ਕੋਸ਼ਕਾਰੀ) ਪਖਾਣ ਕੋਸ਼- ਰਾਮ ਮੂਰਤ ਸਿੰਘ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਸਮਕਾਲੀ ਦ੍ਰਿਸ਼ ਸਭਿਆਚਾਰ ਤੇ ਪੰਜਾਬੀ ਪਛਾਣ-ਗੁਰਮੁੱਖ ਸਿੰਘ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ ਇਕਾਂਗੀ) ਬਾਬਾ ਸੋਹਣ ਸਿੰਘ ਭਕਨਾ- ਖੋਜੀ ਕਾਫ਼ਿਰ, ਨਾਨਕ ਸਿੰਘ ਪੁਰਸਕਾਰ (ਨਾਵਲ) ਜ਼ਿੰਦਗੀ ਦੀ ਸਵੇਰ- ਸੰਤਵੀਰ, ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ ਸਫ਼ਰਨਾਮਾ) ਸਾਡਾ ਆਸਟਰੇਲੀਆ- ਸੁਲੱਖਣ ਸਰਹੱਦੀ, ਤੇਜਾ ਸਿੰਘ ਪੁਰਸਕਾਰ (ਸੰਪਾਦਨ) ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦਾ ਫਿਰੋਜ਼ਪੁਰ ਸ਼ਹਿਰ ਵਿੱਚ ਗੁਪਤ ਟਿਕਾਣਾ- ਰਾਕੇਸ਼ ਕੁਮਾਰ, ਐਮ.ਐਸ.ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਖਾਲਸਾ ਪੰਥ ਬਨਾਮ ਡੇਰਾਵਾਦ- ਰਾਜਿੰਦਰ ਸਿੰਘ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਰੁੱਖ ਦੇਣ ਸੁੱਖ- ਜਗਜੀਤ ਸਿੰਘ ਲੱਡਾ ਨੂੰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਸਰਵੋਤਮ ਸਾਹਿਤਕ ਪੁਸਤਕ ਪੰਜਾਬੀ- ਸਾਲ 2019 ਲਈ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ) ਦਰਦ ਬੋਲਦਾ ਹੈ- ਸੁਲੱਖਣ ਸਰਹੱਦੀ, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ) ਕੋਸ਼ ਅਧਿਐਨ ਮਾਡਲ- ਡਾ. ਓਮ ਪ੍ਰਕਾਸ਼ ਵਸ਼ਿਸ਼ਟ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਡਾਇਸਪੋਰਾ ਸਿਧਾਂਤ ਤੇ ਪੰਜਾਬੀ ਕਹਾਣੀ- ਡਾ. ਧਨਵੰਤ ਕੌਰ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ) ਅੰਧਕੂਪ- ਪ੍ਰੀਤ ਮਹਿੰਦਰ ਸਿੰਘ, ਪ੍ਰਿੰਸੀ. ਸੁਜਾਨ ਸਿੰਘ ਪੁਰਸਕਾਰ (ਕਹਾਣੀ) ਸ਼ਾਹ ਰਗ ਤੋਂ ਵੀ ਨੇੜੇ-ਪਵਿੱਤਰ ਕੌਰ ਮਾਟੀ, ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ) ਚੇਤਿਆਂ ਦਾ ਸੰਦੂਕ- ਡਾ. ਗੁਰਮਿੰਦਰ ਸਿੱਧੂ, ਪ੍ਰਿੰਸੀ. ਤੇਜਾ ਸਿੰਘ ਪੁਰਸਕਾਰ (ਸੰਪਾਦਨ) ਸੁਰ ਪੀਰੋ-ਸੁਖਦੇਵ ਸਿੰਘ, ਐਮ.ਐਸ.ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ-ਗੱਜਣਵਾਲਾ ਸੁਖਮਿੰਦਰ ਸਿੰਘ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਜੀਅ ਕਰਦੈ ਬੱਦਲ ਬਣ ਜਾਵਾਂ- ਡਾ. ਸੁਦਰਸ਼ਨ ਗਾਸੋਂ ਨੂੰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਸਰਵੋਤਮ ਸਾਹਿਤਕ ਪੁਸਤਕ ਹਿੰਦੀ- ਸਾਲ 2018 ਲਈ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਪੀੜਾ ਅਪਨੀ ਅਪਨੀ- ਕੁਲਭੂਸ਼ਣ ਕਾਲੜਾ, ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਆਹਤ ਕਰਤੇ ਪ੍ਰਸ਼ਨ- ਰਾਘਵੇਂਦਰ ਸੈਣੀ, ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ) ਸਮਭਾਵ ਔਰ ਸਮਰਪਣ- ਡਾ. ਕੇਵਲ ਕ੍ਰਿਸ਼ਨ ਸ਼ਰਮਾ, ਬਾਲ ਸਾਹਿਤਯ ਪੁਰਸਕਾਰ ਏਕਲਵਯ- ਸੁਕੀਰਤੀ ਭਟਨਾਗਰ ਨੂੰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਸਰਵੋਤਮ ਸਾਹਿਤਕ ਪੁਸਤਕ ਹਿੰਦੀ- ਸਾਲ 2019 ਲਈ. ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਸਾਗਰ ਕੀ ਗਹਿਰਾਈ ਸੇ- ਸਾਗਰ ਸੂਦ, ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਵਿਅੰਗਵਾਦ ਜ਼ਿੰਦਾਬਾਦ- ਦੀਪਕ ਜਲੰਧਰੀ, ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ) ਵੈਸ਼ਵਿਕ ਵਿਵਰਤ ਔਰ ਨਈਂ ਸਦੀ ਕਾ ਹਿੰਦੀ ਉਪਨਿਆਸ- ਡਾ. ਸੁਖਵਿੰਦਰ ਕੌਰ ਬਾਠ, ਬਾਲ ਸਾਹਿਤਯ ਪੁਰਸਕਾਰ ਆਂਖ ਮਚੋਲੀ- ਡਾ. ਦਲਜੀਤ ਕੌਰ ਨੂੰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਸਰਵੋਤਮ ਸਾਹਿਤਕ ਪੁਸਤਕ ਉਰਦੂ ਸਾਲ-2018 ਲਈ ਰਾਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ ਕਹਾਣੀ/ ਡਰਾਮਾ/ ਇਕਾਂਗੀ)-2018 ਮੇਰੇ ਹੋਨੇ ਮੇਂ ਕਿਆ ਬੁਰਾਈ ਹੈ-ਡਾ.ਰੇਨੂ ਬਹਿਲ, ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ)-2018 ਅਹਿਦੇ ਨੌ ਕੀ ਸਿਸਕੀਉਂ ਕਾ ਸਾਜ਼ ਹੈ ਮੇਰੀ ਗਜ਼ਲ - ਡਾ. ਕੁਮਾਰ ਪਾਣੀਪਤੀ, ਹਾਫਿ਼ਜ਼ ਮਹਿਮੂਦ ਸ਼ੀਰਾਨੀ ਪੁਰਸਕਾਰ (ਆਲੋਚਨਾ)-2018 ਬੜੀ ਤਹਿਜ਼ੀਬ ਹੈ ਉਰਦੂ ਜ਼ਬਾਂ ਮੇਂ (ਮਜਮੂਆ-ਏ- ਮਜ਼ਾਮੀਨ)- ਜਨਾਬ ਬੀ.ਡੀ. ਕਾਲੀਆ ਹਮਦਮ, ਕਨ੍ਹੱਈਆ ਲਾਲ ਕਪੂਰ ਪੁਰਸਕਾਰ (ਨਸਰ)-2018 ਸ਼ਹਿਰ ਦਰ ਸ਼ਹਿਰ (ਸਫ਼ਰਨਾਮਾ)- ਜਨਾਬ ਸ਼ਫੀਕ ਖਾਨ ਮਾਲੇਰਕੋਟਲਵੀ ਨੂੰ ਦਿੱਤਾ ਜਾਵੇਗਾ।