Moga news: ਮੋਗਾ ਪੁਲਿਸ ਨੇ ਇੱਕ ਬਾਬੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀਆਂ ਦੋ ਮਹਿਲਾਵਾ ਨੂੰ ਗ੍ਰਿਫ਼ਤਾਰ ਕੀਤਾ ਹੈ। ਗੱਲਬਾਤ ਕਰਦਿਆਂ ਹੋਇਆਂ ਡੇਰੇ ਦੇ ਬਾਬੇ ਨੇ ਦੱਸਿਆ ਕਿ ਇਕ ਮਹਿਲਾ ਕਰੀਬ ਦੱਸ ਗਿਆਰਾਂ ਸਾਲਾਂ ਤੋਂ ਮੇਰੇ ਕੋਲ ਆ ਰਹੀ ਸੀ ਤੇ ਉਹ ਅੱਜ ਆਪਣਾ ਇਲਾਜ ਕਰਵਾਉਣ ਮੇਰੇ ਕੋਲ ਆਈਆਂ ਸਨ।


ਉਨ੍ਹਾਂ ਨੇ ਫੋਨ ਕੀਤਾ ਕਿ ਬਾਬੇ ਨੂੰ ਪਾਸੇ ਕਰ ਦਿਓ, ਬਾਬੇ ਦੀ ਜਾਨ ਨੂੰ ਖਤਰਾ ਹੈ ਅਤੇ ਪੰਜ-ਸੱਤ ਬੰਦੇ ਲੁਧਿਆਣਾ ਤੋਂ ਆ ਰਹੇ ਹਨ, ਪੈਸੇ ਦੇ ਦਿਓ ਨਹੀਂ ਤਾਂ ਬਾਬੇ ਨੂੰ ਮਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਸੀਂ ਸਾਰੀ ਜਾਣਕਾਰੀ ਪੁਲਿਸ ਨੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ।


ਇਸ ਸਬੰਧੀ ਜਾਣਕਾਰੀ ਦਿੰਦਿਆਂ DSP ਸਿਟੀ ਭੂਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬਾਬਾ ਸ਼ਿਵ ਮੋਗਾ ਦਾ ਰਹਿਣ ਵਾਲਾ ਹੈ, ਜੋ ਕਿ ਲੋਕ ਸੇਵਾ ਦਾ ਕੰਮ ਕਰਦਾ ਹੈ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਉਸ ਦੇ ਚੇਲੇ ਦੇ ਮੋਬਾਈਲ 'ਤੇ ਜਾਨੋਂ ਮਾਰਨ ਦੀਆਂ ਦੋ ਵਾਰ ਧਮਕੀਆਂ ਮਿਲੀਆਂ ਅਤੇ 4 ਲੱਖ ਰੂਪਏ ਦੀ ਮੰਗ ਕੀਤੀ।


ਇਹ ਵੀ ਪੜ੍ਹੋ: Chhattisgarh BJP CM Name: ਵਿਸ਼ਨੂੰ ਦੇਵ ਸਾਈਂ ਹੋਣਗੇ ਛੱਤੀਸਗੜ੍ਹ ਦੇ ਨਵੇਂ CM, ਵਿਧਾਇਕ ਦਲ ਦੀ ਬੈਠਕ ‘ਚ ਸੌਂਪੀ ਜ਼ਿੰਮੇਵਾਰੀ


ਉਨ੍ਹਾਂ ਕਿਹਾ ਕਿ ਧਮਕੀ ਦੇਣ ਵਾਲੀਆ ਔਰਤਾਂ ਨੇ ਕਿਹਾ ਸੀ ਕਿ ਉਸ ਨੂੰ ਮਾਰਨ ਲਈ ਬੰਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਪੈਸੇ ਦੇਣੇ ਹਨ ਨਹੀ ਦਿੱਤੇ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਪੁਲਿਸ ਨੇ ਬਾਬਾ ਸ਼ਿਵ ਨੂੰ ਸੁਰੱਖਿਅਤ ਕਰਕੇ ਪੁਲਿਸ ਪਾਰਟੀ ਨੇ ਤਲਵੰਡੀ ਰਾਏ ਜਗਰਾਓਂ ਅਤੇ ਨੰਗਲ ਨਿਹਾਲ ਸਿੰਘ ਵਾਲਾ ਵਾਸੀ ਦੋਵੇਂ ਮਹਿਲਾਂ ਨੂੰ ਕਾਬੂ ਕਰ ਲਿਆ ਹੈ। ਦੋਵਾਂ ਮਹਿਲਾਵਾਂ ਨੂੰ ਮਾਨਯੋਗ ਅਦਲਾਤ ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Covid 19: ਸਿਆਲ ਆਉਂਦਿਆਂ ਹੀ ਡਰਾਉਣ ਲੱਗਾ ਕੋਰੋਨਾ ! ਪਿਛਲੇ 24 ਘੰਟਿਆਂ 'ਚ 166 ਨਵੇਂ ਕੇਸ