Mansa News: ਰਾਜ ਚੋਣ ਕਮਿਸ਼ਨ ਵੱਲੋਂ ਪੰਜਾਬ-ਹਰਿਆਣਾ ਹਾਈ ਕਰਟ ਦੇ ਆਦੇਸ਼ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੀ ਇਸਤਰੀ ਸਰਪੰਚ ਦੀ ਚੋਣ ਲਈ ਮਿਤੀ ਤੈਅ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦਾ ਪਿਛਲੇ ਪੰਜ ਸਾਲ ਤੋਂ ਸਰਪੰਚ ਨਾ ਹੋਣ ਕਾਰਨ ਵਿਕਾਸ ਨਹੀਂ ਹੋਇਆ। ਹੁਣ ਵੀ ਕੁਝ ਮਹੀਨਿਆਂ ਲਈ ਸਰਪੰਚੀ ਦੀ ਚੋਣ ਕਰਵਾ ਕੇ ਫਜ਼ੂਲ ਖਰਚੀ ਕੀਤੀ ਜਾ ਰਹੀ ਹੈ।


ਦੱਸ ਦਈਏ ਸਾਲ 2018 ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਉਮੀਦਵਾਰ ਜਸਵਿੰਦਰ ਕੌਰ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਪਿੰਡ ਭੰਮੇ ਕਲਾਂ ਵਿੱਚ ਸਰਪੰਚ ਦੀ ਚੋਣ ਨਹੀਂ ਕੀਤੀ ਗਈ ਸੀ। ਮੌਜੂਦਾ ਪੰਚਾਂ ਵੱਲੋਂ ਹੀ ਪਿੰਡ ਦੇ ਵਿਕਾਸ ਕਾਰਜਾਂ ਨੂੰ ਚਲਾਇਆ ਜਾ ਰਿਹਾ ਸੀ। ਜਸਵਿੰਦਰ ਕੌਰ ਦੇ ਪਤੀ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਾਈ ਗਈ ਪਟੀਸ਼ਨ ਤੋਂ ਬਾਅਦ ਹੁਣ ਚੋਣ ਕਮਿਸ਼ਨ ਵੱਲੋਂ ਪਿੰਡ ਭੰਮੇ ਕਲਾ ਦੀ ਮਹਿਲਾ ਇਸਤਰੀ ਸਰਪੰਚ ਦੀ ਚੋਣ ਕਰਵਾਉਣ ਲਈ ਮਿਤੀ 24 ਦਸੰਬਰ ਤੈਅ ਕਰ ਦਿੱਤੀ ਗਈ ਹੈ ਜਦੋਂਕਿ 13 ਦਸੰਬਰ ਤੱਕ ਨਾਮਜਦਗੀ ਪੱਤਰ ਦਾਖਲ ਕਰਨ ਦੀ ਮਿਤੀ ਤੈਅ ਕੀਤੀ ਗਈ ਹੈ।


ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨਕਰਤਾ ਜਸਵਿੰਦਰ ਕੌਰ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੀ ਸਿਆਸੀ ਰਸੂਖ ਕਾਰਨ ਕਾਗਜ਼ ਰੱਦ ਕਰਵਾ ਦਿੱਤੇ ਗਏ ਸਨ ਪਰ ਚੋਣ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਵਰ-ਵਾਰ ਸਰਪੰਚੀ ਦੀ ਚੋਣ ਕਰਵਾਉਣ ਲਈ ਅਪੀਲ ਕੀਤੀ ਗਈ ਪਰ ਕੋਈ ਐਕਸ਼ਨ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਗਿਆ। ਇਸ ਤੋਂ ਬਾਅਦ ਹੁਣ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਜਿੱਥੇ ਜਿਲ੍ਹਾ ਪ੍ਰਸ਼ਾਸਨ ਨੂੰ 50 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਉੱਥੇ ਹੀ 25 ਦਸੰਬਰ ਤੱਕ ਚੋਣ ਕਰਵਾ ਕੇ ਹਾਈ ਕੋਰਟ ਵਿੱਚ ਜਵਾਬ ਦੇਣ ਦੇ ਲਈ ਸਮਾਂ ਤੈਅ ਕੀਤਾ ਸੀ।


ਇਹ ਵੀ ਪੜ੍ਹੋ: Misuse of AI Technology: ਆਰਟੀਫੀਸ਼ਲ ਇੰਟੈਲੀਜੈਂਸ ਨੇ ਮਚਾਇਆ ਤਹਿਲਕਾ! ਔਰਤਾਂ ਦੀਆਂ ਤਸਵੀਰਾਂ 'ਚੋਂ ਕੱਪੜੇ ਉਤਾਰੇ ਜਾ ਰਹੇ, 2.4 ਕਰੋੜ ਲੋਕਾਂ ਨੇ ਕੀਤਾ ਵਿਜ਼ਟ


ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ 24 ਦਸੰਬਰ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਲਈ ਉਨ੍ਹਾਂ ਪੰਜਾਬ ਹਰਿਆਣਾ ਹਾਈਕੋਰਟ ਦਾ ਧੰਨਵਾਦ ਵੀ ਕੀਤਾ ਹੈ। ਇਸ ਦੇ ਨਾਲ ਹੀ ਇਸ ਚੋਣ ਵਿੱਚ ਹਿੱਸਾ ਲੈਣ ਲਈ ਵੀ ਦਿਲਚਸਪੀ ਦਿਖਾਈ ਹੈ। ਉਧਰ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਪੰਜ ਸਾਲ ਪੂਰੇ ਹੋ ਚੁੱਕੇ ਹਨ। ਹੁਣ ਚੋਣਾਂ ਕਰਵਾਉਣ ਦਾ ਕੋਈ ਮਕਸਦ ਨਹੀਂ। ਜਦੋਂ ਹੁਣ ਦੂਸਰੀ ਚੋਣ ਹੋਵੇਗੀ ਤਾਂ ਉਸ ਚੋਣ ਨਾਲ ਹੀ ਚੋਣ ਕਰਵਾਈ ਜਾਵੇ ਕਿਉਂਕਿ ਹੁਣ ਜਿਹੜੀ ਡੇਢ ਮਹੀਨੇ ਲਈ ਚੋਣ ਕਰਵਾਈ ਜਾ ਰਹੀ ਹੈ, ਇਹ ਫਜ਼ੂਲ ਖਰਚੀ ਹੈ ਤੇ ਪਿੰਡ ਵਿੱਚ ਧੜੇਬੰਦੀ ਵੀ ਪੈਦਾ ਹੋਵੇਗੀ।


ਇਹ ਵੀ ਪੜ੍ਹੋ: Canada Immigration: ਕੈਨੇਡਾ 'ਚ ਤੋਰੀ-ਫੁਲਕਾ ਚਲਾਉਣਾ ਵੀ ਔਖਾ! ਸਭ ਕੁਝ ਛੱਡ ਵਤਨ ਨੂੰ ਮੁੜਨ ਲੱਗੇ ਲੋਕ, ਹੋਸ਼ ਉਡਾਉਣ ਵਾਲੇ ਅੰਕੜੇ