Bhagwant Mann Daughter Video: ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵਿੱਟਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਸੀਰਤ ਮਾਨ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਹੈ ਕਿ ਜਿਹੜਾ ਵਿਅਕਤੀ ਪਰਿਵਾਰ ਦਾ ਨਹੀਂ ਹੋ ਸਕਦਾ, ਉਹ ਪੰਜਾਬ ਦਾ ਕੀ ਭਲਾ ਕਰੇਗਾ। ਉਂਝ ਸਿਰਸਾ ਨੇ ਕਿਹਾ ਹੈ ਕਿ ਉਹ ਇਹ ਵੀਡੀਓ ਸ਼ੇਅਰ ਨਹੀਂ ਕਰਨਾ ਚਾਹੁੰਦੇ ਸੀ ਪਰ ਸੀਰਤ ਮਾਨ ਦੀਆਂ ਗੱਲਾਂ ਦਿਲ ਕੰਬਾਉਣ ਵਾਲੀਆਂ ਹਨ।



ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਟਵੀਟ ਕਰਦਿਆਂ ਕਿਹਾ....
ਮੈਂ ਇਸ ਵੀਡੀਓ ਨੂੰ ਕਦੇ ਵੀ ਸਾਂਝਾ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਹੈ ਤੇ ਪਿਓ-ਧੀ ਦੇ ਰਿਸ਼ਤੇ ਬਾਰੇ ਮਾੜਾ ਪ੍ਰਭਾਵ ਪੇਸ਼ ਕਰਦੀ ਹੈ….ਪਰ ਭਗਵੰਤ ਮਾਨ ਜੀ ਦੀ ਧੀ ਸੀਰਤ ਮਾਨ ਦੀਆਂ ਗੱਲਾਂ ਬੇਹੱਦ ਦਿਲ ਕੰਬਾਊ ਹਨ ਕਿ ਕਿਵੇਂ ਸ਼ਰਾਬ ਉਨ੍ਹਾਂ ਦੇ ਕੰਮ ਤੇ ਨਿੱਜੀ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ।


ਇਹ ਕਲਪਨਾ ਕਰਨਾ ਵੀ ਨਿੰਦਣਯੋਗ ਹੈ ਕਿ ਇੱਕ ਮੁੱਖ ਮੰਤਰੀ ਸ਼ਰਾਬੀ ਹਾਲਤ ਵਿੱਚ ਗੁਰਦੁਆਰਾ ਸਾਹਿਬ ਜਾਂਦਾ ਹੈ!! ਉਨ੍ਹਾਂ ਕਿਹਾ ਕਿ ਸੀਰਤ ਦੇ ਸ਼ਬਦ ਕਿ ਜਿਹੜਾ ਵਿਅਕਤੀ ਪਰਿਵਾਰ ਦਾ ਵਫ਼ਾਦਾਰ ਨਹੀਂ ਹੋ ਸਕਦਾ, ਉਹ ਕਦੇ ਪੰਜਾਬ ਦਾ ਵਫ਼ਾਦਾਰ ਨਹੀਂ ਹੋ ਸਕਦਾ, ਸੁਣ ਕੇ ਪੰਜਾਬੀਆਂ ਨੂੰ ਡੂੰਘੀ ਸੱਟ ਵੱਜੀ ਹੈ। ਪੰਜਾਬੀਆਂ ਵਿੱਛ ਗੁੱਸਾ ਹੈ ਕਿ ਮਾਨ ਸਾਹਿਬ ਨੇ ਕਿਵੇਂ ਪੰਜਾਬ ਦੇ ਹਿੱਤਾਂ ਨੂੰ ਕੇਜਰੀਵਾਲ ਦੇ ਪੈਰਾਂ ਵਿੱਚ ਸਮਰਪਣ ਕਰ ਦਿੱਤਾ ਹੈ। 


 






 


ਇਸ ਦੇ ਨਾਲ ਹੀ ਬੀਜੇਪੀ ਲੀਡਰ ਤਜਿੰਦਰ ਬੱਗਾ ਨੇ ਵੀ ਸੀਰਤ ਮਾਨ ਦੀ ਵੀਡੀਓ ਸ਼ੇਅਰ ਕਰਕੇ ਤਿੱਖਾ ਹਮਲਾ ਬੋਲਿਆ ਹੈ। ਬੱਗਾ ਨੇ ਟਵੀਟ ਕਰਕੇ ਕਿਹਾ ਹੈ ਕਿ ਭਗਵੰਤ ਮਾਨ ਦੀ ਧੀ ਵੱਲੋਂ ਲਾਏ ਗਏ ਦੋਸ਼ ਬਹੁਤ ਗੰਭੀਰ ਹਨ। ਚਾਹੇ ਉਹ ਭਗਵੰਤ ਮਾਨ ਵੱਲੋਂ ਆਪਣੇ ਬੇਟੇ ਨੂੰ ਸੀਐਮ ਹਾਊਸ 'ਚ ਵੜਨ ਤੋਂ ਰੋਕਣਾ ਹੋਵੇ ਜਾਂ ਸ਼ਰਾਬ ਦੇ ਨਸ਼ੇ 'ਚ ਗੁਰਦੁਆਰਾ ਤੇ ਅਸੈਂਬਲੀ 'ਚ ਜਾਣਾ ਹੋਵੇ ਜਾਂ ਸ਼ਰਾਬ ਪੀ ਕੇ ਆਪਣੀ ਪਤਨੀ ਨਾਲ ਮਾੜੀਆਂ ਹਰਕਤਾਂ ਕਰਨਾ ਹੋਵੇ।ਅਰਵਿੰਦ ਕੇਜਰੀਵਾਲ ਕੀ ਤੁਸੀਂ ਇਨ੍ਹਾਂ ਦੋਸ਼ਾਂ 'ਤੇ ਬੋਲੋਗੇ ਜਾਂ ਚੁੱਪਚਾਪ ਭਗਵੰਤ ਮਾਨ ਨਾਲ ਰੇਤ 'ਚੋਂ ਪੈਸੇ ਖਾਂਦੇ ਰਹੋਗੇ?




ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਰਮ ਮਜੀਠੀਆ ਨੇ ਸੀਐਮ ਭਗਵੰਤ ਮਾਨ ਦੀ ਧੀ ਤੇ ਪਹਿਲੀ ਪਤਨੀ ਦੀ ਵੀਡੀਓ ਸਾਂਝੀ ਕਰਦਿਆਂ ਤਿੱਖਾ ਹਮਲਾ ਬੋਲਿਆ ਸੀ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ’ਚ ਅਸਫ਼ਲ ਰਹੇ ਹਨ। ਉਨ੍ਹਾਂ ਸੀਐਮ ਮਾਨ ਨੂੰ ਅਪੀਲ ਕੀਤੀ ਕਿ ਉਹ ਆਪਣੀ ਗ਼ਲਤੀ ਸੁਧਾਰਦੇ ਹੋਏ ਬੱਚਿਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।