Misuse of AI Technology: ਆਰਟੀਫੀਸ਼ਲ ਇੰਟੈਲੀਜੈਂਸ (AI) ਨੇ ਜਿੱਥੇ ਕਈ ਕੰਮਾਂ ਨੂੰ ਸੌਖਾ ਕਰ ਦਿੱਤੇ ਹੈ, ਉੱਥੇ ਹੀ ਇਸ ਦਾ ਗਲਤ ਇਸਤੇਮਾਲ ਵੀ ਚਰਮਸੀਮਾ 'ਤੇ ਪਹੁੰਚ ਗਿਆ ਹੈ। ਤਾਜ਼ਾ ਖੁਲਾਸਾ ਵਿੱਚ ਸਾਹਮਣੇ ਆਇਆ ਹੈ ਕਿ AI ਹੁਣ ਸਮਾਜ ਲਈ ਗਲੇ ਦਾ ਫੰਦਾ ਬਣਦੀ ਜਾ ਰਹੀ ਹੈ। ਹਾਲ ਹੀ ਵਿੱਚ AI ਖਿਲਾਫ ਕਾਨੂੰਨ ਬਣਾਉਣ ਲਈ ਯੂਰਪੀਅਨ ਯੂਨੀਅਨ ਵੀ ਰਾਜੀ ਹੋਇਆ ਹੈ।
ਤਾਜ਼ਾ ਖੁਲਾਸਾ ਹੋਇਆ ਹੈ ਕਿ ਏਆਈ ਦੀ ਮਦਦ ਨਾਲ ਔਰਤਾਂ ਦੀਆਂ ਤਸਵੀਰਾਂ ਤੋਂ ਕੱਪੜੇ ਹਟਾਏ ਜਾ ਰਹੇ ਹਨ। ਸੋਸ਼ਲ ਨੈੱਟਵਰਕਿੰਗ ਐਨਾਲਿਸਿਸ ਸਾਈਟ ਗ੍ਰਾਫਿਕਾ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਏਆਈ ਦੇ ਜ਼ਰੀਏ ਔਰਤਾਂ ਦੀਆਂ ਤਸਵੀਰਾਂ ਵਿੱਚੋਂ ਕੱਪੜੇ ਹਟਾਉਣ ਵਾਲੀ ਸਾਈਟ ਤੇ ਐਪ ਦਾ ਉਪਯੋਗ ਵਧ ਰਿਹਾ ਹੈ।
ਹੈਰਾਨੀ ਦੀ ਗੱਲ ਹੈ ਕਿ ਸਿਰਫ਼ ਸਤੰਬਰ 2023 ਵਿੱਚ ਵੈੱਬਸਾਈਟਾਂ ਤੇ ਐਪ 'ਤੇ 2.4 ਕਰੋੜ ਲੋਕਾਂ ਨੇ ਵਿਜਟ ਕੀਤਾ ਹੈ ਤੇ ਏਆਈ ਦਾ ਉਪਯੋਗ ਕਰ ਔਰਤਾਂ ਦੀਆਂ ਤਸਵੀਰਾਂ ਤੋਂ ਕੱਪੜੇ ਹਟਾਏ ਗਏ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਅਨਡ੍ਰੈਸਿੰਗ ਐਪਸ ਤੇ ਸਾਈਟਾਂ ਦੀ ਇਸ਼ਤਿਹਾਰਬਾਜ਼ੀ ਵੀ ਖੂਬ ਹੋ ਰਹੀ ਹੈ ਪਰ ਇਸ ਨੂੰ ਰੋਕਣ ਵਾਲਾ ਕੋਈ ਨਹੀਂ। ਐਲਨ ਮਸਕ ਦੀ ਸੋਸ਼ਲ ਸਾਈਟ ਐਕਸ 'ਤੇ ਇਸ ਦੇ ਵਿਗਿਆਪਨ ਤੇ ਲਿੰਕ ਉਪਲਬਧ ਹਨ। ਇਸ ਤੋਂ ਇਲਾਵਾ ਰੇਡਿਟ ਤੇ ਫੇਸਬੁੱਕ 'ਤੇ ਵੀ ਇਸ ਤਰ੍ਹਾਂ ਦੀ ਸਾਈਟ ਦਾ ਲਿੰਕ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਤਰ੍ਹਾਂ ਦੀ ਸਾਈਟ ਦੀ ਮਦਦ ਨਾਲ ਕਿਸੇ ਵੀ ਔਰਤ ਦੀ ਬਿਨ੍ਹਾ ਕੱਪੜਿਆਂ ਵਾਲੀ ਫੋਟੋ ਤਿਆਰ ਕੀਤੀ ਜਾ ਸਕਦੀ ਹੈ। ਫਿਰ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਜਾ ਸਕਦਾ ਹੈ। ਕਿਸੇ ਵੀ ਸਾਈਟ ਦੀ ਮਦਦ ਨਾਲ ਕੋਈ ਵੀ ਅਸ਼ਲੀਲ ਫੋਟੋ ਬਣਾ ਸਕਦਾ ਹੈ ਤੇ ਉਸ ਦਾ ਗਲਤ ਉਪਯੋਗ ਹੋ ਸਕਦਾ ਹੈ। ਸੋਸ਼ਲ ਮੀਡੀਆ ਸਾਈਟਸ ਨੂੰ ਇਸ ਤਰ੍ਹਾਂ ਦੀ ਸਾਈਟ ਦੇ ਵਿਗਿਆਪਨ ਦੇ ਵਿਰੁੱਧ ਐਕਸ਼ਨ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Airlines Ticket: ਜਹਾਜ਼ ਦੀਆਂ ਟਿਕਟਾਂ 'ਚ ਵੀ ਮਿਲ ਸਕਦੈ MSP, ਨਹੀਂ ਵਧਾ ਸਕਣਗੇ ਮਨਮਾਨੇ ਢੰਗ ਨਾਲ ਕਿਰਾਇਆ, ਸਿੰਧੀਆ ਨੇ ਕੀਤੀ ਮੰਗ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Canada Immigration: ਕੈਨੇਡਾ 'ਚ ਤੋਰੀ-ਫੁਲਕਾ ਚਲਾਉਣਾ ਵੀ ਔਖਾ! ਸਭ ਕੁਝ ਛੱਡ ਵਤਨ ਨੂੰ ਮੁੜਨ ਲੱਗੇ ਲੋਕ, ਹੋਸ਼ ਉਡਾਉਣ ਵਾਲੇ ਅੰਕੜੇ