ਸਿਰਸਾ: ਡੇਰਾ ਸਿਰਸਾ 'ਚ ਦਾਖਲ ਹੋਣ ਦੀ ਯੋਜਨਾ ਬਾਰੇ ਡੀਆਈਜੀ ਸੰਜੀਵ ਸ਼ਰਮਾ ਨੇ ਕਿਹਾ ਹੈ ਕਿ ਅਜੇ ਇਸ ਦੀ ਕੋਈ ਯੋਜਨਾ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਤੋਂ ਬਾਅਦ ਇਸ ਬਾਰੇ ਫੈਸਲਾ ਲਿਆ ਜਾਵੇਗਾ। ਡੇਰੇ ਨੂੰ ਚਾਰੇ ਪਾਸਿਆਂ ਤੋਂ ਫੌਜ ਨੇ ਘੇਰ ਲਿਆ ਹੈ ਤੇ ਜਾਂਚ ਕਰਨ ਉਪਰੰਤ ਹੀ ਪੈਰੋਕਾਰਾਂ ਨੂੰ ਬਾਹਰ ਨਿਕਲਣ ਦਿੱਤਾ ਜਾ ਰਿਹਾ ਹੈ। ਡੀਆਈਜੀ ਦਾ ਕਹਿਣਾ ਹੈ ਕਿ ਪੈਰੋਕਾਰਾਂ ਦੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੇਰੇ ਅੰਦਰ ਅਜੇ ਵੀ 10 ਹਜ਼ਾਰ ਪੈਰੋਕਾਰ ਹਨ। ਸਜ਼ਾ ਸੁਣਾਉਣ ਦੇ ਮੱਦੇਨਜ਼ਰ ਪੂਰੀ ਸਖਤੀ ਕੀਤੀ ਗਈ ਹੈ।  ਇਸ ਦੇ ਬਾਵਜੂਦ ਅੱਜ ਸਿਰਸਾ ਵਿੱਚ ਹਿੰਸਾ ਹੋਈ ਹੈ। ਬਾਬੇ ਦੇ ਗੁੰਡਿਆਂ ਨੇ ਗੱਡੀਆਂ ਨੂੰ ਅੱਗ ਲਾ ਦਿੱਤੀ।