ਫਰੀਦਕੋਟ: ਬਲਾਤਕਾਰੀ ਬਾਬਾ ਰਾਮ ਰਹੀਮ ਦੇ ਗੁੰਡਿਆਂ 'ਚ ਵਿੱਚ ਕਈ ਸਰਕਾਰੀ ਮੁਲਾਜ਼ਮ ਵੀ ਸ਼ਾਮਲ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਪੰਚਕੁਲਾ ਵਿੱਚ ਗ੍ਰਿਫਤਾਰ ਬਾਬੇ ਦੇ ਸਤ ਕਮਾਂਡੋ ਵਿੱਚ ਪੰਜ ਹਰਿਆਣਾ ਪੁਲਿਸ ਦੇ ਮੁਲਾਜ਼ਮ ਸੀ। ਹੁਣ ਇੱਖ ਹੋਰ ਕੇਸ ਵਿੱਛ ਸਾਹਮਣੇ ਆਇਆ ਹੈ ਕਿ ਤੋੜਫੋੜ ਕਰਨ ਵਾਲਿਆਂ ਵਿੱਚ ਪੰਜਾਬ ਸਰਕਾਰ ਦਾ ਪਟਵਾਰੀ ਵੀ ਸ਼ਾਮਲ ਸੀ। ਦਰਅਸਲ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਰਾਮ ਨੂੰ ਸੀਬੀਆਈ ਦੀ ਵਿਸ਼ੇਸ਼ ਕੋਰਟ ਵੱਲੋਂ ਬਲਾਤਕਾਰੀ ਐਲਾਨੇ ਜਾਣ ਤੋਂ ਬਾਅਦ ਉਸ ਦੇ ਪ੍ਰੇਮੀ ਗੁੱਸੇ 'ਚ ਆ ਗਏ ਸੀ। ਇਸ ਮਗਰੋਂ ਉਨ੍ਹਾਂ ਕਈ ਥਾਵਾਂ 'ਤੇ ਭੰਨਤੋੜ ਵੀ ਕੀਤੀ। ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੱਤੀਰੋੜੀ 'ਚ ਸਾਂਝ ਕੇਂਦਰ ਦੀ ਤੋੜਫੋੜ ਤੇ ਉਸ ਨੂੰ ਪੈਟਰੋਲ ਬੰਬ ਦੀ ਸਹਾਇਤਾ ਨਾਲ ਅੱਗ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਪੁਲਿਸ ਨੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਦਾ ਪਟਵਾਰੀ ਕੌਰ ਸਿੰਘ ਨਾਮਜ਼ਦ ਕੀਤਾ ਹੈ। ਪਹਿਲਾਂ ਤੋਂ ਹੀ ਦਰਜ ਕੇਸ 'ਚ ਨਾਮਜ਼ਦ ਕੌਰ ਸਿੰਘ ਖਿਲਾਫ਼ ਅਪਰਾਧਿਕ ਸਾਜਿਸ਼ ਰਚਣ ਦੀ ਧਾਰਾ 120 ਬੀ ਲਾਈ ਗਈ ਹੈ। ਇਹ ਡੇਰਾ ਸਿਰਸਾ ਦੀ 15 ਮੈਂਬਰੀ ਲੋਕਲ ਕਮੇਟੀ ਦਾ ਮੈਂਬਰ ਸੀ ਤੇ ਡੇਰੇ ਨਾਲ ਕਾਫ਼ੀ ਸਮੇਂ ਤੋਂ ਜੁੜਿਆ ਹੋਇਆ ਹੈ। ਪੁਲਿਸ ਨੇ ਘਟਨਾ ਵਾਲੇ ਦਿਨ ਹੀ ਅਗਿਆਤ ਲੋਕਾਂ 'ਤੇ ਧਾਰਾ 427 ਦੇ ਤਹਿਤ ਕੇਸ ਦਰਜ ਕੀਤਾ ਸੀ ਜਿਸ 'ਚ ਹੁਣ ਕੌਰ ਸਿੰਘ ਨੂੰ ਨਾਮਜ਼ਦ ਕਰਦਿਆਂ 120 ਬੀ ਦਾ ਵਾਧਾ ਕੀਤਾ ਹੈ। ਹਾਲਾਂਕਿ ਪਟਵਾਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।