ਚੰਡੀਗੜ੍ਹ : ਅੱਜ ਬਲਾਤਕਾਰ ਦੇ ਦੋਸ਼ੀ ਡੇਰਾ ਮੁਖੀ ਰਾਮ ਰਹੀਮ ਖਿਲਾਫ ਸਜਾ ਸੁਣਵਾਈ ਜਾਣੀ ਹੈ। ਡੇਰਾ ਮੁਖੀ ਸਜਾ ਸੁਣਾਏ ਜਾਣ ਤੋਂ ਪਹਿਲਾਂ ਹੀ ਉਹ ਪੂਰੀ ਰਾਤ ਪਿੱਠ ਦਰਦ ਨਾਲ ਕੁਰਾਹੁੰਦਾ ਰਿਹਾ। ਜਾਣਕਾਰੀ ਮੁਤਾਬਿਕ ਉਸਨੇ ਜੇਲ੍ਹ ਹਸਪਤਾਲ ਦੀਆਂ ਦਵਾਈਆਂ ਲੈਣ ਤੋਂ ਵੀ ਨਾਂ ਕਰ ਦਿੱਤੀ। ਹਾਲਤ ਨੂੰ ਦੇਖਦੇ ਸਵੇਰੇ ਪੀਜੀਆਈ ਦੇ ਸੀਨੀਅਰ ਡਾਕਟਰਾਂ ਦੀ ਟੀਮ ਸੁਨਾਰੀਆ ਜੇਲ੍ਹ ਪੁੱਜੀ ਅਤੇ ਉਸ ਨੇ ਡੇਰਾ ਮੁਖੀ ਨੂੰ ਦਰਦ ਖ਼ਤਮ ਕਰਨ ਵਾਲੀਆਂ ਦਵਾਈਆਂ ਦਿੱਤੀਆਂ। ਉਸ ਨੇ ਆਪਣੇ ਸਪੈਸ਼ਲ ਡਾਕਟਰ ਨਾਲ ਮੁਲਾਕਾਤ ਕਰਵਾਉਣ ਲਈ ਕਿਹਾ ਪਰ ਪੀਜੀਆਈ ਦੇ ਡਾਕਟਰਾਂ ਨੇ ਇਸ ਤੋਂ ਮਨਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪੰਚਕੂਲਾ ਸੀਬੀਆਈ ਅਦਾਲਤ ’ਚ ਜਾਣ ਤੋਂ ਪਹਿਲਾਂ ਡੇਰਾ ਮੁਖੀ ਨੇ ਟਵੀਟ ਕਰਕੇ ਕਿਹਾ ਸੀ ਕਿ ਉਸ ਦੀ ਪਿੱਠ ’ਚ ਦਰਦ ਹੈ ਅਤੇ ਪੇਸ਼ੀ ਦੌਰਾਨ ਪਿੱਠ ’ਤੇ ਉਸ ਨੇ ਬੈਲਟ ਵੀ ਬੰਨ੍ਹੀ ਹੋਈ ਸੀ।