ਪੰਜਾਬ 'ਚ ਡੇਰੇ ਨਹੀਂ ਹੋਣਗੇ ਸੀਲ
ਏਬੀਪੀ ਸਾਂਝਾ | 28 Aug 2017 12:29 PM (IST)
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਭਾਵੇਂ ਡੇਰਾ ਸਿਰਸਾ ਨਾਲ ਸਬੰਧਤ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਡੇਰਿਆਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਡੇਰਿਆਂ ਨੂੰੂ ਸੀਲ ਕਰਨ ਤੋਂ ਪਿੱਛੇ ਹਟ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਸਪੱਸ਼ਟ ਕੀਤਾ ਹੈ ਕਿ ਡੇਰਾ ਸਿਰਸਾ ਨਾਲ ਸਬੰਧਤ ਪੰਜਾਬ ਅੰਦਰਲੇ 98 ਡੇਰਿਆਂ ਨੂੰ ਸੀਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰਸਾ ਡੇਰੇ ਨਾਲ ਸਬੰਧਤ ਸਾਰੇ ਡੇਰਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਚੁੱਕੀ ਹੈ ਜਿਸ ਦੌਰਾਨ ਡੇਰਿਆਂ ਵਿੱਚੋਂ 62 ਪੈਟਰੋਲ ਬੰਬ, ਇਕ ਬੰਦੂਕ ਤੇ ਇਕ ਪਿਸਟਲ ਸਮੇਤ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਪੰਜਾਬ 'ਚ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ, ਇਸ ਲਈ ਡੇਰੇ ਸੀਲ ਕਰਨ ਦੀ ਲੋੜ ਨਹੀਂ ਹੈ।