ਚੰਡੀਗੜ੍ਹ: ਲੋਕ ਸਭਾ ਚੋਣਾਂ ਵੇਲੇ ਡੇਰਾ ਸਿਰਸਾ ਦੇ ਪੈਰੋਕਾਰ ਸਰਗਰਮ ਹੋ ਗਏ ਹਨ ਪਰ ਵੋਟ ਕਿਸ ਨੂੰ ਪੈਣਗੇ ਇਸ ਬਾਰੇ ਕੋਈ ਸੂਹ ਕੱਢਣ ਲਈ ਤਿਆਰ ਨਹੀਂ। ਇਸ ਕਰਕੇ ਪਾਰਟੀ ਉਮੀਦਵਾਰ ਵੀ ਡੇਰਾ ਪ੍ਰੇਮੀਆਂ ਦੀਆਂ ਸਰਗਰਮੀਆਂ ਨੂੰ ਗਹੁ ਨਾਲ ਵੇਖ ਰਹੇ ਹਨ। ਮਾਲਵੇ ਦੀਆਂ ਚਾਰ ਸੀਟਾਂ 'ਤੇ ਡੇਰਾ ਦਾ ਚੰਗੀ ਵੋਟ ਹੈ ਜਿਹੜੀ ਹਾਰ-ਜਿੱਤ ਯਕੀਨੀ ਬਣਾਉਣ ਲਈ ਕਾਫੀ ਹੈ। ਬੇਸ਼ੱਕ ਇਸ ਵਾਰ ਸਿਆਸੀ ਲੀਡਰ ਡੇਰੇ ਦੀ ਵੋਟ ਨਾ ਮੰਗਣ ਦੇ ਦਾਅਵੇ ਕਰ ਰਹੇ ਹਨ ਪਰ ਅੰਦਰ ਖਾਤੇ ਸਾਂਝ ਪਾਉਣ ਲਈ ਵੀ ਰਣਨੀਤੀ ਘੜ ਰਹੇ ਹਨ।
ਉਂਝ ਡੇਰਾ ਪ੍ਰਬੰਧਕ ਸੱਤਾਧਿਰ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਖਫਾ ਹਨ। ਬੇਅਦਬੀ ਮਾਮਲੇ ਵਿੱਚ ਡੇਰਾ ਪੈਰੋਕਾਰਾਂ ਦੀਆਂ ਗ੍ਰਿਫਤਾਰੀਆਂ ਕਰਕੇ ਡੇਰਾ ਪ੍ਰਬੰਧਕ ਸਰਕਾਰ ਤੋਂ ਖੁਸ਼ ਨਹੀਂ। ਆਮ ਆਦਮੀ ਪਾਰਟੀ ਨੇ ਵੀ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਨੂੰ ਜ਼ੋਰਸ਼ੋਰ ਨਾਲ ਉਠਾਇਆ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਡੇਰਾ ਸਿਰਸਾ ਦੀ ਵੋਟ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਜਾ ਸਕਦੀ ਹੈ। ਉਂਝ ਅਕਾਲੀ ਦਲ ਨੇ ਐਲਾਨ ਕੀਤਾ ਹੋਇਆ ਹੈ ਕਿ ਉਹ ਡੇਰੇ ਦੀ ਵੋਟ ਨਹੀਂ ਮੰਗਣਗੇ।
ਸੂਤਰਾਂ ਮੁਤਾਬਕ ਡੇਰਾ ਸਿਰਸਾ ਦੇ ਸਿਆਸੀ ਵਿੰਗ ਤੇ ਪੈਰੋਕਾਰਾਂ ਦੀਆਂ ਸਰਗਰਮੀਆਂ ਕਾਫੀ ਵਧ ਗਈਆਂ ਹਨ। ਡੇਰੇ ਦੇ ਸਿਆਸੀ ਵਿੰਗ ਵੱਲੋਂ ਚੋਣਾਂ ਵਿੱਚ ਉਮੀਦਵਾਰ ਜਾਂ ਪਾਰਟੀ ਦੀ ਹਮਾਇਤ ਕਰਨ ਲਈ ਪ੍ਰੇਮੀਆਂ ਤੋਂ ਉਨ੍ਹਾਂ ਦੀ ਰਾਏ ਲਈ ਜਾ ਰਹੀ ਹੈ। ਇਸ ਰਾਏ ਮੁਤਾਬਕ ਹੀ ਡੇਰੇ ਵੱਲੋਂ ਰਣਨੀਤੀ ਉਲੀਕੀ ਜਾਏਗੀ। ਡੇਰਾ ਪ੍ਰਬੰਧਕ ਇਸ ਮੌਕੇ ਨੂੰ ਆਪਣੇ ਮੁੜ ਉਭਾਰ ਵਾਂਗ ਵਰਤ ਰਹੇ ਹਨ। ਇਸ ਲਈ ਵੋਟਾਂ ਦੀ ਬਜਾਏ ਉਹ ਆਪਣੇ ਪੈਰੋਕਾਰਾਂ ਤੱਕ ਵੱਧ ਤੋਂ ਵੱਧ ਪਹੁੰਚ ਕਰਨ ਦੀ ਕੋਸ਼ਿਸ਼ ਵਿੱਚ ਹਨ।
ਡੇਰਾ ਸਿਰਸਾ ਦੇ ਸਿਆਸੀ ਵਿੰਗ ਨਾਲ ਜੁੜ ਸੀਨੀਅਰ ਲੀਡਰ ਦਾ ਕਹਿਣਾ ਹੈ ਕਿ ਡੇਰੇ ਨੇ ਅਜੇ ਕਿਸੇ ਵੀ ਸਿਆਸੀ ਪਾਰਟੀ ਜਾਂ ਕਿਸੇ ਉਮੀਦਵਾਰ ਦੀ ਹਮਾਇਤ ਦਾ ਫ਼ੈਸਲਾ ਨਹੀਂ ਲਿਆ। ਚੋਣਾਂ ’ਚ ਉਮੀਦਵਾਰ ਜਾਂ ਕਿਸੇ ਪਾਰਟੀ ਦੀ ਮਦਦ ਲਈ ਪ੍ਰੇਮੀਆਂ ਦੇ ਸੁਝਾਅ ਤੋਂ ਬਾਅਦ ਹੀ ਡੇਰੇ ਦੇ ਕੌਮੀ ਪ੍ਰਬੰਧਕੀ ਵਿੰਗ ਵੱਲੋਂ ਅੰਤਿਮ ਫ਼ੈਸਲਾ ਲਿਆ ਜਾਣਾ ਹੈ। ਡੇਰੇ ਨਾਲ ਜੁੜੇ ਇੱਕ ਹੋਰ ਪੈਰੋਕਾਰ ਨੇ ਦਾਅਵਾ ਕੀਤਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਜੇਲ੍ਹ ’ਚੋਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
ਦਿਲਚਸਪ ਹੈ ਕਿ ਡੇਰਾ ਮੁਖੀ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਪੰਜਾਬ ਵਿੱਚ ਨਾਮ ਚਰਚਾ ਠੱਪ ਸੀ। ਹੁਣ ਡੇਰਾ ਪ੍ਰੇਮੀਆਂ ਨੇ ਨਾਮ ਚਰਚਾ ਘਰਾਂ ’ਚ ਸਮਾਗਮ ਸ਼ੁਰੂ ਕਰ ਦਿੱਤੇ ਹਨ। ਇਸ ਕੜੀ ਤਹਿਤ ਅੱਜ ਵੀ ਨਾਮ ਚਰਚਾ ਸਮਾਗਮ ਕੀਤੇ ਗਏ। ਡੇਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿਆਸੀ ਵਿੰਗ ਆਗੂ ਪਿੰਡਾਂ ਤੇ ਸ਼ਹਿਰਾਂ ਵਿੱਚ ਘਰ-ਘਰ ਜਾ ਕੇ ਸੰਗਤ ਦੀਆਂ ਸਮੱਸਿਆਵਾਂ ਸੁਣਨਗੇ ਤੇ ਉਨ੍ਹਾਂ ਦੀ ਰਾਏ ਮਗਰੋਂ ਹੀ ਫੈਸਲਾ ਲਿਆ ਜਾਵੇਗਾ। ਸੂਤਰਾਂ ਮੁਤਾਬਕ 29 ਅਪਰੈਲ ਨੂੰ ਸਿਰਸਾ ਵਿਚ ਸਥਾਪਨਾ ਦਿਵਸ ਮੌਕੇ ਡੇਰਾ ਸਿਰਸਾ ਦੇ ਸਾਲਾਨਾ ਸਮਾਗਮ ਦਾ ਸੱਦਾ ਦੇਣ ਦੇ ਬਹਾਨੇ ਚੋਣ ਸਰਗਰਮੀਆਂ ਦੀ ਤਿਆਰੀ ਜੰਗੀ ਪੱਧਰ ’ਤੇ ਸ਼ੁਰੂ ਹੋਵੇਗੀ।
ਚੋਣਾਂ ਤੋਂ ਪਹਿਲਾਂ ਡੇਰਾ ਪ੍ਰੇਮੀਆਂ 'ਚ ਹਿੱਲਜੁੱਲ਼, ਸਿਆਸੀ ਲੀਡਰਾਂ ਦੀ ਬਾਜ਼ ਅੱਖ
ਏਬੀਪੀ ਸਾਂਝਾ
Updated at:
21 Apr 2019 05:15 PM (IST)
ਲੋਕ ਸਭਾ ਚੋਣਾਂ ਵੇਲੇ ਡੇਰਾ ਸਿਰਸਾ ਦੇ ਪੈਰੋਕਾਰ ਸਰਗਰਮ ਹੋ ਗਏ ਹਨ ਪਰ ਵੋਟ ਕਿਸ ਨੂੰ ਪੈਣਗੇ ਇਸ ਬਾਰੇ ਕੋਈ ਸੂਹ ਕੱਢਣ ਲਈ ਤਿਆਰ ਨਹੀਂ। ਇਸ ਕਰਕੇ ਪਾਰਟੀ ਉਮੀਦਵਾਰ ਵੀ ਡੇਰਾ ਪ੍ਰੇਮੀਆਂ ਦੀਆਂ ਸਰਗਰਮੀਆਂ ਨੂੰ ਗਹੁ ਨਾਲ ਵੇਖ ਰਹੇ ਹਨ। ਮਾਲਵੇ ਦੀਆਂ ਚਾਰ ਸੀਟਾਂ 'ਤੇ ਡੇਰਾ ਦਾ ਚੰਗੀ ਵੋਟ ਹੈ ਜਿਹੜੀ ਹਾਰ-ਜਿੱਤ ਯਕੀਨੀ ਬਣਾਉਣ ਲਈ ਕਾਫੀ ਹੈ। ਬੇਸ਼ੱਕ ਇਸ ਵਾਰ ਸਿਆਸੀ ਲੀਡਰ ਡੇਰੇ ਦੀ ਵੋਟ ਨਾ ਮੰਗਣ ਦੇ ਦਾਅਵੇ ਕਰ ਰਹੇ ਹਨ ਪਰ ਅੰਦਰ ਖਾਤੇ ਸਾਂਝ ਪਾਉਣ ਲਈ ਵੀ ਰਣਨੀਤੀ ਘੜ ਰਹੇ ਹਨ।
ਪੁਰਾਣੀ ਤਸਵੀਰ
- - - - - - - - - Advertisement - - - - - - - - -