ਨਵੀਂ ਦਿੱਲੀ: ਦਿੱਗਜ ਕ੍ਰਿਕੇਟਰ ਕਪਿਲ ਦੇਵ ਤੇ ਦੁਬਈ ਦੇ ਉੱਦਮੀ ਅਜੇ ਸੇਠੀ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਕਾਫ਼ੀ ਬੁੱਕ 'ਵੀ ਦ ਸਿੱਖਜ਼' ਲੈ ਕੇ ਹਾਜ਼ਰ ਹੋਏ ਹਨ। ਕਪਿਲ ਦੇਵ ਨੇ ਕਿਹਾ ਕਿ ਪੂਰੀ ਦੁਨੀਆ ਵਿੱਚ ਸਿੱਖਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਪੂਰੀ ਦੁਨੀਆ ਦੇ ਲੋਕਾਂ ਨੇ ਜੇ ਕੁਝ ਸਿੱਖਣਾ ਹੈ ਤਾਂ ਸਿੱਖ ਧਰਮ ਵਧੀਆ ਮਿਸਾਲ ਹੈ।
ਕਪਿਲ ਦੇਵ ਨੇ ਦੱਸਿਆ ਕਿ 'ਵੀ ਦ ਸਿੱਖਜ਼' ਵਿੱਚ ਦੁਨੀਆ ਭਰ ਦੇ 100 ਗੁਰਦੁਆਰਿਆਂ ਦੀਆਂ ਅਸਲ ਪੇਂਟਿੰਗਜ਼ ਤੇ ਫੀਚਰਡ ਫੋਟੋਆਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਪਹਿਲਾਂ ਕਦੀ ਨਹੀਂ ਦੇਖੀਆਂ ਗਈਆਂ। ਕਿਤਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ- ਗੁਰੂ, ਇਤਿਹਾਸ, ਕਲਾਕ੍ਰਿਤੀਆਂ ਤੇ ਗੁਰਦੁਆਰੇ। ਉਨ੍ਹਾਂ ਕਿਹਾ ਕਿ ਸਿੱਖੀ ਜ਼ਿੰਦਗੀ ਲਈ ਉੱਤਮ ਰਾਹ ਹੈ। ਇਸ ਤੋਂ ਅਸੀਂ ਜਿਊਣ ਦੀ ਜਾਚ ਸਿੱਖਦੇ ਹਾਂ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਜ਼ਰੂਰਤਮੰਦਾਂ ਦੀ ਮਦਦ ਕਰਕੇ ਚੰਗੇ ਇਨਸਾਨ ਕਿਵੇਂ ਬਣਿਆ ਜਾਏ।
ਦੱਸ ਦੇਈਏ ਕੁਝ ਮਹੀਨੇ ਪਹਿਲਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ਦੇ ਸੁਲਤਾਨ ਲੋਧੀ ਵਿੱਚ ਇਸ ਕਿਤਾਬ ਦਾ ਲੋਕ ਅਰਪਣ ਕੀਤਾ ਸੀ। ਹੁਣ ਕਪਿਲ ਤੇ ਅਜੇ ਦੀ ਜੋੜੀ ਇਸ ਕਿਤਾਬ ਲਈ ਅਮਰੀਕਾ ਦੇ ਦੌਰੇ 'ਤੇ ਹੈ।
ਅਮਰੀਕਾ ਵਿੱਚ ਕਿਤਾਬ ਲਾਂਚ ਕਰਦਿਆਂ ਕਪਿਲ ਨੇ ਆਪਣੇ ਅਨੁਭਵ ਬਾਰੇ ਦੱਸਿਆ ਕਿ ਇਹ ਬੇਹੱਦ ਅਦਭੁਤ ਸੀ। ਉਹ ਲੋਕ ਜੋ 30-40 ਸਾਲ ਪਹਿਲਾਂ ਦੇਸ਼ ਛੱਡ ਕੇ ਇੱਥੇ ਆ ਗਏ, ਉਹ ਪਹਿਲਾਂ ਤੋਂ ਵੀ ਵੱਧ ਵਾਹੇਗੁਰੂ ਦੇ ਕਰੀਬ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸ਼ਾਨਦਾਰ ਲੋਕ ਹਨ। ਸਿੱਖਾਂ ਕੋਲ ਇੰਨਾ ਜਨੂੰਨ ਹੈ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ।
ਕਪਿਲ ਦੇਵ ਹੋਏ ਸਿੱਖਾਂ ਦੇ ਕਾਇਲ, ਬੋਲੇ, ਦੁਨੀਆ 'ਚ ਕਮਾਲ ਕਰ ਵਿਖਾਇਆ...
ਏਬੀਪੀ ਸਾਂਝਾ
Updated at:
21 Apr 2019 02:29 PM (IST)
ਕਪਿਲ ਦੇਵ ਨੇ ਕਿਹਾ ਕਿ ਪੂਰੀ ਦੁਨੀਆ ਵਿੱਚ ਸਿੱਖਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਪੂਰੀ ਦੁਨੀਆ ਦੇ ਲੋਕਾਂ ਨੇ ਜੇ ਕੁਝ ਸਿੱਖਣਾ ਹੈ ਤਾਂ ਸਿੱਖ ਧਰਮ ਵਧੀਆ ਮਿਸਾਲ ਹੈ।
- - - - - - - - - Advertisement - - - - - - - - -