ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਨੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਬਦਲੀ ਜੰਮੂ-ਕਸ਼ਮੀਰ ਸਥਿਤ ਸ੍ਰੀਨਗਰ ਏਅਰਬੇਸ ਵਿੱਚ ਕਰ ਦਿੱਤੀ ਗਈ ਹੈ। ਅਜਿਹਾ ਉਨ੍ਹਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਵਾਈ ਫ਼ੌਜ ਨੇ ਅਭਿਨੰਦਨ ਦੇ ਨਾਂਅ ਦੀ ਸਿਫ਼ਾਰਿਸ਼ ‘ਵੀਰ ਚੱਕਰ’ ਲਈ ਵੀ ਕੀਤੀ ਹੈ।
‘ਵੀਰ ਚੱਕਰ’ ਜੰਗ ਸਮੇਂ ਦਿੱਤਾ ਜਾਣ ਵਾਲਾ ਭਾਰਤ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਸਨਮਾਨ ਹੈ। ਇਹ ਮੈਡਲ ਫ਼ੌਜੀ ਜਵਾਨਾਂ ਨੂੰ ਜੰਗ ਸਮੇਂ ਸੂਰਬੀਰਤਾ ਜਾਂ ਬਲੀਦਾਨ ਦਾ ਮੁਜ਼ਾਹਰਾ ਕਰਨ ਬਦਲੇ ਦਿੱਤਾ ਜਾਂਦਾ ਹੈ।
ਅਭਿਨੰਦਨ ਨੇ ਭਾਰਤ ਵੱਲੋਂ ਪਾਕਿਸਤਾਨ ਸਥਿਤ ਦਹਿਸ਼ਤੀ ਟਿਕਾਣਿਆਂ 'ਤੇ ਕੀਤੀ ਏਅਰ ਸਟ੍ਰਾਈਕ ਦੀ ਬੀਤੀ 27 ਫਰਵਰੀ ਨੂੰ ਜਵਾਬੀ ਕਾਰਵਾਈ ਕਰਨ ਆਏ ਪਾਕਿਸਤਾਨੀ ਜਹਾਜ਼ਾਂ ਦਾ ਪਿੱਛਾ ਕੀਤਾ ਸੀ। ਉਨ੍ਹਾਂ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਸੁੱਟ ਦਿੱਤਾ ਸੀ ਪਰ ਆਪਣਾ ਮਿੱਗ-21 ਨਾ ਬਚਾ ਸਕੇ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਅਭਿਨੰਦਨ ਪਾਕਿਸਤਾਨ ਵਿੱਚ ਡਿੱਗ ਗਏ ਸਨ ਅਤੇ ਪਹਿਲੀ ਮਾਰਚ ਨੂੰ ਵਾਪਸ ਵਤਨ ਪਰਤੇ ਸਨ।
ਵਿੰਗ ਕਮਾਂਡਰ ਅਭਿਨੰਦਨ ਦੇ ਨਾਲ ਨਾਲ ਹਵਾਈ ਫ਼ੌਜ ਨੇ ਮਿਰਾਜ–2000 ਦੇ 12 ਪਾਇਲਟਾਂ ਲਈ ਸੈਨਾ ਮੈਡਲ ਦੇਣ ਦੀ ਸਿਫਾਰਿਸ਼ ਕੀਤੀ ਹੈ। ਇਨ੍ਹਾਂ ਪਾਇਲਟਾਂ ਨੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਬੰਬਾਂ ਨਾਸ ਤਬਾਹ ਕੀਤਾ ਸੀ।
ਹਵਾਈ ਫ਼ੌਜ ਨੇ ਅਭਿਨੰਦਨ ਲਈ ਕੀਤੀ ‘ਵੀਰ ਚੱਕਰ’ ਦੀ ਸਿਫ਼ਾਰਸ਼
ਏਬੀਪੀ ਸਾਂਝਾ
Updated at:
21 Apr 2019 11:01 AM (IST)
‘ਵੀਰ ਚੱਕਰ’ ਜੰਗ ਸਮੇਂ ਦਿੱਤਾ ਜਾਣ ਵਾਲਾ ਭਾਰਤ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਸਨਮਾਨ ਹੈ। ਇਹ ਮੈਡਲ ਫ਼ੌਜੀ ਜਵਾਨਾਂ ਨੂੰ ਜੰਗ ਸਮੇਂ ਸੂਰਬੀਰਤਾ ਜਾਂ ਬਲੀਦਾਨ ਦਾ ਮੁਜ਼ਾਹਰਾ ਕਰਨ ਬਦਲੇ ਦਿੱਤਾ ਜਾਂਦਾ ਹੈ।
- - - - - - - - - Advertisement - - - - - - - - -