ਚੰਡੀਗੜ੍ਹ: ਪੰਜਾਬ, ਕੇਰਲ, ਤਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦੇ ਲੋਕ ਪ੍ਰਧਾਨ ਮੰਤਰੀ ਵਜੋਂ ਰਾਹੁਲ ਗਾਂਧੀ ਨੂੰ ਦੇਖਣਾ ਪਸੰਦ ਕਰਨਗੇ ਜਦਕਿ ਬਾਕੀ ਸੂਬਿਆਂ ਦੇ ਲੋਕ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਇਹ ਦਾਅਵਾ ਸੀਵੋਟਰ-ਆਈਏਐਨਐਸ ਦੇ ਸਰਵੇਖਣ ਵਿੱਚ ਕੀਤਾ ਗਿਆ ਹੈ।
19 ਅਪਰੈਲ ਨੂੰ ਕੀਤੇ ਗਏ ਸਰਵੇਖਣ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਾਂ ਰਾਹੁਲ ਗਾਂਧੀ, ਕਿਸ ਨੂੰ ਵੱਧ ਪਸੰਦ ਕਰਨਗੇ। ਕੌਮੀ ਪੱਧਰ 'ਤੇ ਲੋਕਾਂ ਨੇ ਗਾਂਧੀ ਨਾਲੋਂ 26 ਫ਼ੀਸਦ ਤੋਂ ਵੱਧ ਮੋਦੀ ਨੂੰ ਚੁਣਿਆ ਹੈ। ਹਾਲਾਂਕਿ, ਅੰਕੜਿਆਂ ਨੂੰ ਸੂਬਿਆਂ ਦੇ ਹਿਸਾਬ ਨਾਲ ਤੋੜ ਕੇ ਦੇਖਿਆ ਜਾਵੇ ਤਾਂ ਕੇਰਲ ਦੇ ਤਕਰੀਬਨ 65 ਫ਼ੀਸਦ ਲੋਕ ਰਾਹੁਲ ਗਾਂਧੀ ਤੇ ਤਕਰੀਬਨ 24 ਫ਼ੀਸਦ ਲੋਕ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਚੁਣਨਾ ਪਸੰਦ ਕਰਨਗੇ।
ਪੰਜਾਬ ਵਿੱਚ 37 ਫ਼ੀਸਦ ਲੋਕ ਰਾਹੁਲ ਗਾਂਧੀ ਨੂੰ ਦੇਸ਼ ਦੀ ਵਾਗਡੋਰ ਫੜਾਉਣਾ ਪਸੰਦ ਕਰਦੇ ਹਨ ਜਦਕਿ ਮੋਦੀ ਨੂੰ 36 ਫ਼ੀਸਦ ਲੋਕਾਂ ਨੇ ਆਪਣੀ ਪਸੰਦ ਦੱਸਿਆ ਹੈ। ਇਸ ਤੋਂ ਇਲਾਵਾ ਤਮਿਲਨਾਡੂ ਵਿੱਚ 60 ਫ਼ੀਸਦ ਤੋਂ ਵੱਧ ਲੋਕ ਰਾਹੁਲ ਨੂੰ ਪਸੰਦ ਕਰਦੇ ਹਨ ਜਦਕਿ ਮੋਦੀ ਨੂੰ 26 ਫ਼ੀਸਦ ਲੋਕਾਂ ਨੇ ਪਹਿਲੀ ਪਸੰਦ ਦੱਸਿਆ ਹੈ। ਇਹ ਸਾਰੇ ਉਹ ਸੂਬੇ ਹਨ ਜਿੱਥੇ ਭਾਜਪਾ ਸੱਤਾ ਵਿੱਚ ਨਹੀਂ ਹੈ।
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਿਆਣਾ ਵਿੱਚ ਸਭ ਤੋਂ ਘੱਟ 14.92% ਲੋਕਾਂ ਨੇ ਪਸੰਦ ਕੀਤਾ ਹੈ। ਮੋਦੀ ਇੱਥੋਂ ਦੇ 61.50% ਲੋਕਾਂ ਦੀ ਪਸੰਦ ਹਨ, ਜੋ ਸਰਵੇਖਣ ਮੁਤਾਬਕ ਸਭ ਤੋਂ ਵੱਧ ਹੈ। ਇਸੇ ਲਈ ਆਮ ਆਦਮੀ ਪਾਰਟੀ ਕਾਂਗਰਸ ਉੱਪਰ ਹਰਿਆਣਾ ਵਿੱਚ ਗਠਜੋੜ ਕਰਨ ਦਾ ਦਬਾਅ ਪਾ ਰਹੀ ਹੈ।
ਮੋਦੀ ਜਾਂ ਰਾਹੁਲ 'ਚੋਂ ਕੌਣ? ਪੰਜਾਬੀਆਂ ਦੀ ਕੇਰਲ, ਤਮਿਲਨਾਡੂ ਤੇ ਆਂਧਰਾ ਪ੍ਰਦੇਸ਼ ਵਾਲਿਆਂ ਨਾਲ ਰਲੀ ਸੁਰ
ਏਬੀਪੀ ਸਾਂਝਾ
Updated at:
21 Apr 2019 12:16 PM (IST)
ਕੌਮੀ ਪੱਧਰ 'ਤੇ ਲੋਕਾਂ ਨੇ ਗਾਂਧੀ ਨਾਲੋਂ 26 ਫ਼ੀਸਦ ਤੋਂ ਵੱਧ ਮੋਦੀ ਨੂੰ ਚੁਣਿਆ ਹੈ। ਹਾਲਾਂਕਿ, ਅੰਕੜਿਆਂ ਨੂੰ ਸੂਬਿਆਂ ਦੇ ਹਿਸਾਬ ਨਾਲ ਤੋੜ ਕੇ ਦੇਖਿਆ ਜਾਵੇ ਤਾਂ ਕੇਰਲ ਦੇ ਤਕਰੀਬਨ 65 ਫ਼ੀਸਦ ਲੋਕ ਰਾਹੁਲ ਗਾਂਧੀ ਤੇ ਤਕਰੀਬਨ 24 ਫ਼ੀਸਦ ਲੋਕ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਚੁਣਨਾ ਪਸੰਦ ਕਰਨਗੇ।
- - - - - - - - - Advertisement - - - - - - - - -