ਪਟਨਾ: ਬਿਹਾਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ, ਜਿੱਥੇ ਭਾਗਲਪੁਰ ਵਿੱਚ 12ਵੀਂ ਵਿੱਚ ਪੜ੍ਹਦੀ ਵਿਦਿਆਰਥਣ ਨੂੰ ਚਾਰ ਬਦਮਾਸ਼ਾਂ ਨੇ ਤੇਜ਼ਾਬ ਨਾਲ ਨੁਹਾ ਦਿੱਤਾ। ਇਹ ਸਭ ਪੀੜਤਾ ਦੀ ਮਾਂ ਦੇ ਸਾਹਮਣੇ ਕੀਤਾ ਗਿਆ ਅਤੇ ਉਸ ਨੂੰ ਹਥਿਆਰ ਦੀ ਨੋਕ 'ਤੇ ਰੋਕੀ ਰੱਖਿਆ। 16 ਸਾਲਾ ਕੁੜੀ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ ਜਦ ਲੜਕੀ ਤੇ ਉਸ ਦੀ ਮਾਂ ਘਰ ਦੀ ਰਸੋਈ ਵਿੱਚ ਕੰਮ ਕਰ ਰਹੀਆਂ ਸਨ। ਪੁਲਿਸ ਨੇ ਦੱਸਿਆ ਕਿ ਅਲੀਗੰਜ ਮੁਹੱਲੇ ਸਥਿਤ ਇਸ ਘਰ ਵਿੱਚ ਚਾਰ ਸਿਰਫਿਰੇ ਨੌਜਵਾਨ ਦਾਖ਼ਲ ਹੋ ਗਏ ਅਤੇ ਕੁੜੀ ਨਾਲ ਜ਼ਬਰਦਸਤੀ ਕਰਨ ਲੱਗੇ। ਇਸ ਦਾ ਕੁੜੀ ਦੀ ਮਾਂ ਨੇ ਵਿਰੋਧ ਕੀਤਾ ਤਾਂ ਉਸ ਨੂੰ ਹਥਿਆਰ ਦੀ ਨੋਕ 'ਤੇ ਪਰ੍ਹਾਂ ਕਰ ਦਿੱਤਾ।
ਵਿਰੋਧ ਕਰ ਰਹੀ ਵਿਦਿਆਰਥਣ 'ਤੇ ਉਕਤ ਚਾਰ ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਕਾਰਨ ਕੁੜੀ ਦਾ ਚਿਹਰਾ, ਛਾਤੀ ਤੇ ਢਿੱਡ ਦਾ ਜ਼ਿਆਦਾਤਰ ਹਿੱਸਾ ਬੁਰੀ ਤਰ੍ਹਾਂ ਸੜ ਗਿਆ। ਪੀੜਤਾ ਦੀ ਮਾਂ ਨੇ ਦੱਸਿਆ ਕਿ ਨੌਜਵਾਨ ਆਪਣੇ ਨਾਲ ਹਥਿਆਰ ਤੇ ਤੇਜ਼ਾਬ ਲੈ ਕੇ ਆਏ ਸਨ। ਉਨ੍ਹਾਂ ਖ਼ੂਬ ਰੌਲਾ ਪਾਇਆ ਤਾਂ ਆਸ ਗੁਆਂਢ ਵੀ ਇਕੱਠਾ ਹੋ ਗਿਆ ਤੇ ਕੁੜੀ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਮਾਮਲੇ 'ਚ ਮੁੱਖ ਮੁਲਜ਼ਮ ਪ੍ਰਿੰਸ ਨਾਂਅ ਦੇ ਨੌਜਵਾਨ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਆਈਟੀ ਅਗਲੇਰੀ ਜਾਂਚ ਕਰ ਰਹੀ ਹੈ।
ਮਾਂ ਨੂੰ ਗੰਨਪੁਆਇੰਟ 'ਤੇ ਰੱਖ 4 ਦਰਿੰਦਿਆਂ ਨੇ 12ਵੀਂ ਦੀ ਵਿਦਿਆਰਥਣ ਨੂੰ ਤੇਜ਼ਾਬ 'ਚ ਨੁਹਾਇਆ
ਏਬੀਪੀ ਸਾਂਝਾ
Updated at:
21 Apr 2019 10:18 AM (IST)
ਵਿਰੋਧ ਕਰ ਰਹੀ ਵਿਦਿਆਰਥਣ 'ਤੇ ਉਕਤ ਚਾਰ ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਕਾਰਨ ਕੁੜੀ ਦਾ ਚਿਹਰਾ, ਛਾਤੀ ਤੇ ਢਿੱਡ ਦਾ ਜ਼ਿਆਦਾਤਰ ਹਿੱਸਾ ਬੁਰੀ ਤਰ੍ਹਾਂ ਸੜ ਗਿਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -