Gurmeet Ram Rahim: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਅਸਲ ਜਾਂ ਨਕਲੀ ਹੋਣ ਮਾਮਲਾ ਹੁਣ ਖਤਮ ਹੋ ਗਿਆ ਹੈ। ਸੁਪਰੀਮ ਕੋਰਟ ਨੇ 13 ਮਾਰਚ ਨੂੰ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਪਟੀਸ਼ਨਰ ਮੋਹਿਤ ਇੰਸਾ ਨੂੰ ਕਿਹਾ ਕਿ ਧਾਰਾ 32 ਤਹਿਤ ਤੁਹਾਡੀ ਮੰਗ ਪੂਰੀ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ: ਜੀ-20 ਸੰਮੇਲਨ ਦੇ ਬਰਾਬਰ ਹੋਏਗਾ ਦਲ ਖਾਲਸਾ ਦਾ ‘ਪੰਜਾਬ ਸੰਮੇਲਨ’
ਪਟੀਸ਼ਨਕਰਤਾ ਨੇ ਡੇਰਾ ਮੁਖੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦੀ ਪਛਾਣ ਦੀ ਮੰਗ ਕੀਤੀ ਸੀ, ਕਿਉਂਕਿ ਉਸ ਨੇ ਦਾਅਵਾ ਕੀਤਾ ਸੀ ਕਿ ਰਾਮ ਰਹੀਮ ਨਕਲੀ ਹੈ। ਇਹ ਪਟੀਸ਼ਨ 12 ਨਵੰਬਰ 2022 ਨੂੰ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਸੀ। ਅਦਾਲਤ ਨੇ ਇਸ ਨੂੰ 28 ਫਰਵਰੀ ਨੂੰ ਸਵੀਕਾਰ ਕਰ ਲਿਆ ਸੀ। ਸੁਣਵਾਈ ਦੀ ਤਰੀਕ 13 ਮਾਰਚ ਤੈਅ ਕੀਤੀ ਸੀ।
ਇਹ ਵੀ ਪੜ੍ਹੋ: ਐਨ ਮੌਕੇ 'ਤੇ ਕੱਟੀ ਗਈ ਚੰਨੀ ਦੀ ਟਿਕਟ? ਕਾਂਗਰਸ ਨੇ ਕਿਉਂ ਬਣਾਇਆ ਕਰਮਜੀਤ ਕੌਰ ਨੂੰ ਉਮੀਦਵਾਰ?
ਦੱਸ ਦਈਏ ਕਿ ਇਸ ਤੋਂ ਪਹਿਲਾਂ ਜੁਲਾਈ 2022 ਵਿੱਚ ਰਾਮ ਰਹੀਮ ਦੀ ਪੈਰੋਲ ਦੇ ਸਮੇਂ ਮੋਹਿਤ ਇੰਸਾ ਤੇ 19 ਹੋਰਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਹਾਈਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸੀ ਕਿ ਇਹ ਫ਼ਿਲਮ ਨਹੀਂ ਚੱਲ ਰਹੀ ।
ਇਹ ਵੀ ਪੜ੍ਹੋ: ਡੇਰਾ ਸਿਰਸਾ ਨੇ ਛੱਡੀ ਸਿਆਸਤ! ਸਿਆਸੀ ਵਿੰਗ ਭੰਗ, ਹੁਣ ਕਿਸੇ ਵੀ ਪਾਰਟੀ ਦੀ ਨਹੀਂ ਕਰੇਗਾ ਹਮਾਇਤ
ਉਧਰ, ਡੇਰਾ ਟਰੱਸਟੀ ਨੇ ਮੋਹਿਤ ਇੰਸਾ ਖਿਲਾਫ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ 'ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ । ਇਸ ਦੇ ਨਾਲ ਹੀ ਮੋਹਿਤ ਇੰਸਾ ਖਿਲਾਫ ਸਿਰਸਾ ਦੀ ਅਦਾਲਤ 'ਚ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ ।
ਦੱਸ ਦੇਈਏ ਕਿ ਡੇਰਾ ਪ੍ਰੇਮੀਆਂ ਦਾ ਇੱਕ ਵਰਗ ਡੇਰਾ ਪ੍ਰਬੰਧਨ ਦੇ ਖਿਲਾਫ ਹੈ । ਫੇਥ ਵਰਸਿਜ਼ ਵਰਡਿਕਟ ਨਾਂ ਦੇ ਇਸ ਪੰਨੇ 'ਤੇ ਡੇਰਾ ਪ੍ਰੇਮੀ ਪ੍ਰਬੰਧਕਾਂ ਵਿਰੁੱਧ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਹਨ ।