Amritsar News: ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਜੀ-20 ਮੁਲਕਾਂ ਦੇ ਸੰਮੇਲਨ ਦੇ ਬਰਾਬਰ ਅੰਮ੍ਰਿਤਸਰ ਵਿੱਚ ‘ਪੰਜਾਬ ਸੰਮੇਲਨ’ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸੰਮੇਲਨ ਜਿਸ ਵਿੱਚ ਪੰਥ ਤੇ ਪੰਜਾਬ ਦੇ ਵਰਤਮਾਨ ਤੇ ਭਵਿੱਖ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਚਰਚਾ ਕਰਕੇ ਇਸ ਸਬੰਧੀ ਤਿਆਰ ਦਸਤਾਵੇਜ਼ ਜੀ-20 ਮੁਲਕਾਂ ਨੂੰ ਭੇਜੇ ਜਾਣਗੇ।
ਦਲ ਖਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਤੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਸੰਮੇਲਨ ਮਗਰੋਂ ਨੁਮਾਇੰਦਿਆਂ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਇੱਕ ਦਸਤਾਵੇਜ਼ ਤਿਆਰ ਕਰਕੇ ਯਾਦ ਪੱਤਰ ਵਜੋਂ ਜੀ-20 ਦੇ ਮੈਂਬਰ ਦੇਸ਼ਾਂ ਨੂੰ ਭੇਜਿਆ ਜਾਵੇਗਾ। ਜਥੇਬੰਦੀ ਨੇ ਇਨ੍ਹਾਂ ਸਾਰੇ ਮੁਲਕਾਂ ਦੇ ਸਫ਼ਾਰਤਖਾਨਿਆਂ ਨੂੰ ਪੱਤਰ ਭੇਜ ਕੇ ਸਮਾਂ ਮੰਗਿਆ ਸੀ।
ਉਧਰ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੀ-20 ਸੰਮੇਲਨ ਦੇ ਵਿਰੋਧ ਵਿੱਚ ਅੱਜ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 15 ਮਾਰਚ ਤੋਂ ਅੰਮ੍ਰਿਤਸਰ ਵਿੱਚ ਹੋ ਰਹੇ ਜੀ-20 ਸੰਮੇਲਨ ਦੇ ਵਿਰੋਧ ਵਿੱਚ ਜਥੇਬੰਦੀ ਵੱਲੋਂ ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਪੁਤਲੇ ਸਾੜ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਉਨ੍ਹਾਂ ਦੋਸ਼ ਲਾਇਆ ਕਿ ਅਮੀਰ ਦੇਸ਼ਾਂ ਵੱਲੋਂ ਗਰੀਬ ਦੇਸ਼ਾਂ ਦੇ ਆਰਥਿਕ ਸੋਮਿਆਂ ਦੀ ਲੁੱਟ ਕਰਨ, ਉਨ੍ਹਾਂ ਦੀ ਕਿਰਤ ਸ਼ਕਤੀ ਨੂੰ ਸਸਤੀ ਕੀਮਤ ’ਤੇ ਵਰਤਣ, ਸਿੱਖਿਆ ਤੇ ਸਿਹਤ ਤੇ ਹੋਰ ਜਨਤਕ ਅਦਾਰਿਆਂ ’ਤੇ ਕਬਜ਼ਾ ਕਰਕੇ ਉਨ੍ਹਾਂ ਨੂੰ ਮੁਨਾਫ਼ੇ ਦਾ ਧੰਦਾ ਬਣਾਉਣ ਲਈ ਅਜਿਹੇ ਸੰਮੇਲਨ ਕਰਵਾਏ ਜਾਂਦੇ ਹਨ।
ਇਹ ਵੀ ਪੜ੍ਹੋ: Patiala News: ਸਰਕਾਰ ਚਲਾਉਣਾ 'ਆਪ' ਦੇ ਵੱਸ ਦੀ ਗੱਲ ਨਹੀਂ, ਸਾਲ 'ਚ ਪੰਜਾਬ ਨੂੰ 'ਯੂਪੀ-ਬਿਹਾਰ' ਬਣਾ ਧਰਿਆ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Pakistan: ਪਾਕਿਸਤਾਨ 'ਚ ਵੱਡਾ ਸਿਆਸੀ ਡਰਾਮਾ! ਇਮਰਾਨ ਖਾਨ ਦੀ ਅੱਜ ਹੋ ਸਕਦੀ ਹੈ ਗ੍ਰਿਫਤਾਰੀ, ਹੈਲੀਕਾਪਟਰ ਰਾਹੀਂ ਪਹੁੰਚੀ ਪੁਲਿਸ