ਦਿੱਲੀ ਦੀ ਹੱਦ ਤੋਂ ਰੌਬਟ ਦੀ ਰਿਪੋਰਟ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ। ਕਿਸਾਨ ਸਾਰੀ ਦੁਨੀਆ ਲਈ ਫਸਲ ਪੈਦਾ ਕਰਦਾ ਹੈ ਤੇ ਲੋਕਾਂ ਨੂੰ ਖਾਣ ਲਈ ਦਿੰਦਾ ਹੈ। ਦਿੱਲੀ 'ਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ 'ਚ ਵੀ ਕਿਸਾਨਾਂ ਨੇ ਵੱਡੀ ਮਿਸਾਲ ਕਾਇਮ ਕੀਤੀ ਹੈ। ਕਿਸਾਨ ਅੰਦੋਲਨ ਦੌਰਾਨ ਵੀ ਕਈ ਲੋਕਾਂ ਦਾ ਢਿੱਡ ਭਰ ਰਿਹਾ ਹੈ। ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡੇਰੇ ਲਾਈ ਬੈਠੇ ਹਨ। ਕਿਸਾਨਾਂ ਦੀ ਇੱਕੋ ਇੱਕ ਮੰਗ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕਿਸਾਨਾਂ ਦਾ ਖਾਣਾ ਪੀਣਾ ਸਭ ਕੁਝ ਇਸ ਧਰਨੇ ਤੇ ਚੱਲ ਰਿਹਾ ਹੈ। ਕਿਸਾਨ ਕਰੀਬ 15 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਹਨ। ਇਸ ਦੌਰਾਨ ਅੰਦੋਲਨ ਦੀ ਥਾਂ ਦੇ ਆਸ ਪਾਸ ਵਸਦੇ ਲੋਕ ਵੀ ਇਸ ਅੰਦੋਲਨ ਵਾਲੀ ਥਾਂ ਆ ਜਾਂਦੇ ਹਨ। ਇੱਥੇ ਗਰੀਬ ਤਬਕਾ ਤੇ ਝੁਗੀਆਂ ਝੌਪੜੀਆਂ ਵਾਲੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਕੁਝ ਲੋਕ ਇੱਥੇ ਛੋਟੀਆਂ ਛੋਟੀਆਂ ਦੁਕਾਨਾਂ ਵੀ ਲਾ ਕੇ ਬੈਠੇ ਹਨ। ਉਨ੍ਹਾਂ ਦੇ ਬੱਚੇ ਅੰਦੋਨਲ ਵਾਲੀ ਥਾਂ ਤੇ ਖੇਡਦੇ ਮਲਦੇ ਰਹਿੰਦੇ ਹਨ ਤੇ ਮੋਦੀ ਦੇ ਵਿਰੁਧ ਨਾਅਰੇ ਵੀ ਲਾਉਂਦੇ ਹਨ। ਕਿਸਾਨਾਂ ਲਈ ਬਣਨ ਵਾਲਾ ਲੰਗਰ ਇਨ੍ਹਾਂ ਲੋਕਾਂ ਨੂੰ ਵੀ ਮਿਲਦਾ ਹੈ। ਕੁੰਡਲੀ ਬਾਰਡਰ ਤੋਂ ਲੈ ਕੇ ਸਿੰਘੂ ਮੋਰਚੇ ਤੱਕ 12-13 ਕਿਲੋਮੀਟਰ ਦਾ ਜੋ ਫਾਸਲਾ ਹੈ ਇੱਥੇ ਥਾਂ-ਥਾਂ ਲੰਗਰ ਚੱਲਦੇ ਰਹਿੰਦੇ ਹਨ। ਵੱਖ-ਵੱਖ ਕਿਸਮਾਂ ਦਾ ਲੰਗਰ ਇੱਥੇ ਕਈ ਦਿਨਾਂ ਤੋਂ ਚੱਲ ਰਿਹਾ ਹੈ। ਦਾਨ ਸੱਜਣ ਤੇ ਸਮਾਜਿਕ ਸੰਸਥਾਵਾਂ ਨੇ ਇੱਥੇ ਕਈ ਤਰ੍ਹਾਂ ਦੇ ਲੰਗਰ ਲਾਏ ਹਨ। ਇੱਥੇ ਆਉਣ ਵਾਲੇ ਹਰ ਬੰਦੇ ਨੂੰ ਲੰਗਰ ਛਕਾਇਆ ਜਾਂਦਾ ਹੈ। ਪੰਜਾਬ ਦੇ ਕਿਸਾਨ ਦਿੱਲੀ ਦੇ ਲੋਕਾਂ ਦੀ ਵੱਖ-ਵੱਖ ਢੰਗ ਨਾਲ ਮਦਦ ਵੀ ਕਰਦੇ ਹਨ। ਮੋਰਚੇ ਵਾਲੀ ਥਾਂ ਇੱਕ ਸੜਕ ਸੀਵਰਜ ਦੇ ਕੰਮ ਤੋਂ ਬਾਅਦ ਪਿਛਲੇ 7 ਮਹੀਨੇ ਤੋਂ ਛੱਪੜ ਦਾ ਰੂਪ ਲੈ ਚੁੱਕੀ ਹੈ ਪਰ ਉਥੋਂ ਦੇ ਰਹਿਣ ਵਾਲੇ ਲੋਕਾਂ ਲਈ ਇਹੀ ਆਮ ਰਸਤਾ ਹੈ। ਬੱਚੇ ਤੇ ਔਰਤਾ ਇਸੇ ਰਸਤੇ ਤੋਂ ਲੰਘਦੇ ਹਨ। ਕਾਰ ਤੇ ਹੋਰ ਗੱਡੀਆਂ ਵੀ ਇੱਥੋਂ ਦੀ ਗੁਜ਼ਰ ਦੀਆਂ ਹਨ। ਕਈ ਵਾਰ ਗੱਡੀਆਂ ਖੜ੍ਹੇ ਪਾਣੀ 'ਚ ਫਸ ਜਾਂਦੀਆਂ ਹਨ। ਕਿਸਾਨ ਫਿਰ ਸਥਾਨਕ ਲੋਕਾਂ ਦੀ ਮਦਦ ਲਈ ਟਰੈਕਟਰ ਦੀ ਮਦਦ ਨਾਲ ਲੋਕਾਂ ਦੀ ਮਦਦ ਵੀ ਕਰਦੇ ਹਨ। ਚਾਹੇ ਉਹ ਦਿੱਲੀ ਵਾਸੀ ਹੋਣ ਜਾ ਪੰਜਾਬ ਤੋਂ ਗਏ ਹੋਏ ਲੋਕ, ਇਹ ਅੰਦੋਲਨ ਬਹੁਤ ਹੀ ਖੂਬਸੁਰਤ ਰੂਪ ਵਿੱਚ ਚੱਲ ਰਿਹਾ ਹੈ। ਕਿਸਾਨ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ।ਕਿਸਾਨਾਂ ਨੇ ਇਸ ਢੰਗ ਦੇ ਅੰਦੋਲਨ ਨਾਲ ਦੁਨਿਆ 'ਚ ਇੱਕ ਛਾਪ ਛੱਡੀ ਹੈ।