ਰਵਨੀਤ ਕੌਰ ਦੀ ਰਿਪੋਰਟ

ਚੰਡੀਗੜ੍ਹ : ਪੰਜਾਬ ਕੈਬਨਿਟ ਦਾ ਕੱਲ੍ਹ ਵਿਸਥਾਰ ਕੀਤਾ ਗਿਆ ਹੈ। ਇਸ ਦੌਰਾਨ ਪੰਜ ਵਿਧਾਇਕਾ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਦਿੱਤੇ ਗਏ ਹਨ। ਜਿਸ 'ਚ ਫੌਜਾ ਸਿੰਘ ਸਰਾਰੀ, ਅਨਮੋਲ ਗਗਨ ਮਾਨ, ਅਮਨ ਅਰੋੜਾ, ਇੰਦਰਬੀਰ ਸਿੰਘ ਨਿੱਝਰ ਤੇ ਚੇਤਨ ਸਿੰਘ ਜੌੜਾਮਾਜਰਾ ਸ਼ਾਮਲ ਹਨ। ਦੱਸ ਦੇਈਏ ਕਿ ਬੁੱਧ ਰਾਮ ਬੁੱਢਲਾਡਾ, ਸਰਵਜੀਤ ਮਾਣੂੰਕੇ ਜਗਰਾਓ, ਬਲਜਿੰਦਰ ਕੌਰ ਤਲਵੰਡੀ, ਮਨਜੀਤ ਬਿਲਰਾਸਪੁਰ, ਕੁਲਵੰਤ ਪੰਡੋਰੀ ਮਹਿਲਕਲਾਂ ਦੋ ਵਾਰ ਜਿੱਤ ਚੁੱਕੇ ਹਨ ਪਰ ਇਨ੍ਹਾਂ ਕੈਬਨਿਟ 'ਚ ਥਾਂ ਨਹੀਂ ਮਿਲੀ ਜਿਸ ਤੋਂ ਬਾਅਦ ਸਿਆਸੀ ਚਰਚਾ ਸ਼ੁਰੂ ਹੋ ਗਈ ਸੀ। ਆਖਿਰ ਕਿਉਂ ਦੇ ਪੁਰਾਣੇ ਆਗੂਆਂ ਨੂੰ ਅਣਗੋਲਿਆ ਕੀਤਾ ਗਿਆ ਹੈ। ਜਦਕਿ ਸਰਵਜੀਤ ਮਾਣੂੰਕੇ ਦਾ ਨਾਂ ਸਭ ਤੋਂ ਅੱਗੇ ਚਲ ਰਿਹਾ ਸੀ।

ਜ਼ਿਕਰਯੋਗ ਹੈ ਕਿ ਸੰਗਰੂਰ ਦੀ ਸੁਨਾਮ ਸੀਟ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੇ ਹਲਫ਼ ਲਿਆ।ਇਸ ਦੇ ਨਾਲ ਹੀ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਸਹੁੰ ਚੁੱਕੀ। ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਂ, ਪਟਿਆਲਾ ਦੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਮਾਜਰਾ ਅਤੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਮਾਨ ਕੈਬਨਿਟ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ ਹੈ। 

ਜਾਣੋ ਪੰਜ ਨਵੇਂ ਮੰਤਰੀਆਂ ਦਾ ਪਿਛੋਕੜਅਮਨ ਅਰੋੜਾ (Aman Arora)ਸੁਨਾਮ ਵਿਧਾਨ ਸਭਾ ਹਲਕੇ ਤੋਂ ਵਿਧਾਇਕ2022 ਅਤੇ 2017 'ਚ ਸੁਨਾਮ ਤੋਂ ਵਿਧਾਨ ਸਭਾ ਚੋਣ ਜਿੱਤੇ2022-ਵਿਧਾਨ ਸਭਾ ਚੋਣ 'ਚ ਸੁਨਾਮ ਤੋਂ 94794 ਵੋਟ ਮਿਲੇ2022-ਕਾਂਗਰਸ ਦੇ ਜਸਵਿੰਦਰ ਧੀਮਾਨ ਨੂੰ 75277 ਵੋਟਾਂ ਨਾਲ ਹਰਾਇਆ2017-ਵਿਧਾਨ ਸਭਾ ਚੋਣ 'ਚ ਸੁਨਾਮ ਤੋਂ 72815 ਵੋਟ ਮਿਲੇ2017-ਅਕਾਲੀ ਦਲ ਦੇ ਗੋਬਿੰਦ ਸਿੰਘ ਲੌਂਗੋਵਾਲ ਨੂੰ 30307 ਵੋਟਾਂ ਨਾਲ ਹਰਾਇਆ

ਇੰਦਰਬੀਰ ਸਿੰਘ ਨਿੱਝਰ (Inderbir Singh Nijjer)2022-ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ2022-ਵਿਧਾਨ ਸਭਾ ਚੋਣ 'ਚ ਅੰਮ੍ਰਿਤਸਰ ਦੱਖਣੀ ਤੋਂ 53053 ਵੋਟ ਮਿਲੇ2022-ਅਕਾਲੀ ਦਲ ਦੇ ਤਲਬੀਰ ਗਿੱਲ ਨੂੰ 27503 ਵੋਟਾਂ ਨਾਲ ਹਰਾਇਆ2017-ਵਿਧਾਨ ਸਭਾ ਚੋਣ 'ਚ ਅੰਮ੍ਰਿਤਸਰ ਦੱਖਣੀ ਤੋਂ ਹਾਰੇ, AAP ਵੱਲੋਂ ਚੋਣ ਲੜੀ ਸੀ2017-ਵਿਧਾਨ ਸਭਾ ਚੋਣ ਅੰਮ੍ਰਿਤਸਰ ਦੱਖਣੀ ਤੋਂ 22658 ਵੋਟਾਂ ਨਾਲ ਹਾਰ ਗਏ ਸਨਚੀਫ਼ ਖਾਲਸਾ ਦੀਵਾਨ ਦੇ ਮੌਜੂਦਾ ਪ੍ਰਧਾਨ ਹਨਪੰਜਾਬ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਨਿਯੁਕਤ ਹੋਏ ਸੀਸ੍ਰੀਨਗਰ ਤੋਂ MBBS ਕੀਤੀ, ਅੰਮ੍ਰਿਤਸਰ ਮੈਡੀਕਲ ਕਾਲਜ ਤੋਂ MD ਕੀਤੀ ਅਤੇ ਰੇਡਿਓਲੋਜਿਸਟ ਹਨਅੰਮ੍ਰਿਤਸਰ 'ਚ ਇੱਕ ਡਾਇਗਨਾਸਟਿਕ ਸੈਂਟਰ ਚਲਾਉਂਦੇ ਸਨ

ਅਨਮੋਲ ਗਗਨ ਮਾਨ  (Anmol Gagan Mann)2022-ਖਰੜ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ2022-ਵਿਧਾਨ ਸਭਾ ਚੋਣ 'ਚ ਖਰੜ ਤੋਂ 78273 ਵੋਟ ਮਿਲੇ2022-ਅਕਾਲੀ ਦਲ ਦੇ ਰਣਜੀਤ ਗਿੱਲ ਨੂੰ 37885 ਵੋਟਾਂ ਨਾਲ ਹਰਾਇਆਪੰਜਾਬ ਯੂਥ ਵਿੰਗ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਈਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਰਹਿ ਚੁੱਕੇ2020-ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ

ਚੇਤਨ ਸਿੰਘ ਜੌੜਾਮਾਜਰਾ (Chetan Singh Joramajra)2022-ਸਮਾਣਾ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ2022-ਵਿਧਾਨ ਸਭਾ ਚੋਣ 'ਚ ਸਮਾਣਾ ਤੋਂ 74375 ਵੋਟ ਮਿਲੇ2022-ਅਕਾਲੀ ਦਲ ਦੇ ਸੁਰਜੀਤ ਰੱਖੜਾ ਨੂੰ 39713 ਵੋਟਾਂ ਨਾਲ ਹਰਾਇਆਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਜ਼ਿਲ੍ਹਾ (ਦਿਹਾਤੀ) ਦੇ ਪ੍ਰਧਾਨ ਰਹੇ

ਫੌਜਾ ਸਿੰਘ ਸਰਾਰੀ (Fauja Singh Srari)2022-ਗੁਰੂ ਹਰਸਹਾਏ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ2022-ਵਿਧਾਨ ਸਭਾ ਚੋਣ 'ਚ ਗੁਰੂ ਹਰਸਹਾਏ ਤੋਂ 68343 ਵੋਟ ਮਿਲੇ2022-ਅਕਾਲੀ ਦਲ ਦੇ ਵਰਦੇਵ ਸਿੰਘ ਨੂੰ 10574 ਵੋਟਾਂ ਨਾਲ ਹਰਾਇਆ2020-ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਪੰਜਾਬ ਪੁਲਿਸ 'ਚੋਂ ਬਤੌਰ ਇੰਸਪੈਕਟਰ ਰਿਟਾਇਰ ਹੋਏ