Punjab Election: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੁੱਲ ਪੋਲਿੰਗ ਸਟੇਸ਼ਨਾਂ ਅਤੇ ਕੁੱਲ ਵੋਟਰਾਂ ਬਾਬਤ ਜਾਣਕਾਰੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਮਾਰਚ 2024 ਤੱਕ ਪੰਜਾਬ ਵਿਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਹਨ। ਇਨ੍ਹਾਂ ਵਿਚ 1 ਕਰੋੜ 11 ਲੱਖ 92 ਹਜ਼ਾਰ 959 ਮਰਦ ਵੋਟਰ ਜਦਕਿ 1 ਕਰੋੜ 77 ਹਜ਼ਾਰ 543 ਔਰਤ ਵੋਟਰ ਹਨ। ਕੁੱਲ 744 ਟਰਾਂਸਜੈਂਡਰ ਵੋਟਰ ਹਨ। 13 ਸੀਟਾਂ ਲਈ ਕੁੱਲ 24433 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।
ਵਿਸਥਾਰ ਵਿਚ ਜਾਣਕਾਰੀ ਅਨੁਸਾਰ ਗੁਰਦਾਸਪੁਰ ਲੋਕ ਸਭਾ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1895 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 95 ਹਜ਼ਾਰ 300 ਹੈ। ਇਨ੍ਹਾਂ ਵਿਚ 8 ਲੱਖ 44 ਹਜ਼ਾਰ 299 ਮਰਦ ਵੋਟਰ ਜਦਕਿ 7 ਲੱਖ 50 ਹਜ਼ਾਰ 965 ਔਰਤ ਵੋਟਰ ਹਨ। 36 ਵੋਟਰ ਟਰਾਂਸਜੈਂਡਰ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1676 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 93 ਹਜ਼ਾਰ 846 ਹੈ। ਇਨ੍ਹਾਂ ਵਿਚ 8 ਲੱਖ 36 ਹਜ਼ਾਰ 966 ਮਰਦ ਵੋਟਰ ਜਦਕਿ 7 ਲੱਖ 56 ਹਜ਼ਾਰ 820 ਔਰਤ ਵੋਟਰ ਹਨ। 60 ਵੋਟਰ ਟਰਾਂਸਜੈਂਡਰ ਹਨ।
ਖਡੂਰ ਸਾਹਿਬ ਲਈ ਕੁੱਲ ਪੋਲਿੰਗ ਸਟੇਸ਼ਨ 1974 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 55 ਹਜ਼ਾਰ 468 ਹੈ। ਇਨ੍ਹਾਂ ਵਿਚ 8 ਲੱਖ 70 ਹਜ਼ਾਰ 337 ਮਰਦ ਵੋਟਰ ਜਦਕਿ 7 ਲੱਖ 85 ਹਜ਼ਾਰ 67 ਔਰਤ ਵੋਟਰ ਹਨ। 64 ਵੋਟਰ ਟਰਾਂਸਜੈਂਡਰ ਹਨ। ਜਲੰਧਰ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1951 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 41 ਹਜ਼ਾਰ 872 ਹੈ। ਇਨ੍ਹਾਂ ਵਿਚ 8 ਲੱਖ 54 ਹਜ਼ਾਰ 48 ਮਰਦ ਵੋਟਰ ਜਦਕਿ 7 ਲੱਖ 87 ਹਜ਼ਾਰ 781 ਔਰਤ ਵੋਟਰ ਹਨ। 43 ਵੋਟਰ ਟਰਾਂਸਜੈਂਡਰ ਹਨ। ਹੁਸ਼ਿਆਰਪੁਰ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1963 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 93 ਹਜ਼ਾਰ 18 ਹੈ। ਇਨ੍ਹਾਂ ਵਿਚ 8 ਲੱਖ 26 ਹਜ਼ਾਰ 679 ਮਰਦ ਵੋਟਰ ਜਦਕਿ 7 ਲੱਖ 66 ਹਜ਼ਾਰ 296 ਔਰਤ ਵੋਟਰ ਹਨ। 43 ਵੋਟਰ ਟਰਾਂਸਜੈਂਡਰ ਹਨ।
ਇਸੇ ਤਰ੍ਹਾਂ ਆਨੰਦਪੁਰ ਸਾਹਿਬ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 2066 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 17 ਲੱਖ 11 ਹਜ਼ਾਰ 255 ਹੈ। ਇਨ੍ਹਾਂ ਵਿਚ 8 ਲੱਖ 93 ਹਜ਼ਾਰ 567 ਮਰਦ ਵੋਟਰ ਜਦਕਿ 8 ਲੱਖ 17 ਹਜ਼ਾਰ 627 ਔਰਤ ਵੋਟਰ ਹਨ। 61 ਵੋਟਰ ਟਰਾਂਸਜੈਂਡਰ ਹਨ। ਲੁਧਿਆਣਾ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1842 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 17 ਲੱਖ 28 ਹਜ਼ਾਰ 619 ਹੈ। ਇਨ੍ਹਾਂ ਵਿਚ 9 ਲੱਖ 22 ਹਜ਼ਾਰ 5 ਮਰਦ ਵੋਟਰ ਜਦਕਿ 8 ਲੱਖ 6 ਹਜ਼ਾਰ 484 ਔਰਤ ਵੋਟਰ ਹਨ। 130 ਵੋਟਰ ਟਰਾਂਸਜੈਂਡਰ ਹਨ। ਫਤਹਿਗੜ੍ਹ ਸਾਹਿਬ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1820 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 39 ਹਜ਼ਾਰ 155 ਹੈ। ਇਨ੍ਹਾਂ ਵਿਚ 8 ਲੱਖ 16 ਹਜ਼ਾਰ 775 ਮਰਦ ਵੋਟਰ ਜਦਕਿ 7 ਲੱਖ 22 ਹਜ਼ਾਰ 353 ਔਰਤ ਵੋਟਰ ਹਨ। 27 ਵੋਟਰ ਟਰਾਂਸਜੈਂਡਰ ਹਨ।
ਫਰੀਦਕੋਟ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1688 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 78 ਹਜ਼ਾਰ 937 ਹੈ। ਇਨ੍ਹਾਂ ਵਿਚ 8 ਲੱਖ 34 ਹਜ਼ਾਰ 493 ਮਰਦ ਵੋਟਰ ਜਦਕਿ 7 ਲੱਖ 44 ਹਜ਼ਾਰ 363 ਔਰਤ ਵੋਟਰ ਹਨ। 81 ਵੋਟਰ ਟਰਾਂਸਜੈਂਡਰ ਹਨ। ਫਿਰੋਜ਼ਪੁਰ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1902 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 57 ਹਜ਼ਾਰ 131 ਹੈ। ਇਨ੍ਹਾਂ ਵਿਚ 8 ਲੱਖ 73 ਹਜ਼ਾਰ 684 ਮਰਦ ਵੋਟਰ ਜਦਕਿ 7 ਲੱਖ 83 ਹਜ਼ਾਰ 402 ਔਰਤ ਵੋਟਰ ਹਨ। 45 ਵੋਟਰ ਟਰਾਂਸਜੈਂਡਰ ਹਨ।
ਉੱਧਰ ਬਠਿੰਡਾ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1814 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 38 ਹਜ਼ਾਰ 881 ਹੈ। ਇਨ੍ਹਾਂ ਵਿਚ 8 ਲੱਖ 63 ਹਜ਼ਾਰ 989 ਮਰਦ ਵੋਟਰ ਜਦਕਿ 7 ਲੱਖ 74 ਹਜ਼ਾਰ 860 ਔਰਤ ਵੋਟਰ ਹਨ। 32 ਵੋਟਰ ਟਰਾਂਸਜੈਂਡਰ ਹਨ। ਸੰਗਰੂਰ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1765 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 50 ਹਜ਼ਾਰ 17 ਹੈ। ਇਨ੍ਹਾਂ ਵਿਚ 8 ਲੱਖ 20 ਹਜ਼ਾਰ 879 ਮਰਦ ਵੋਟਰ ਜਦਕਿ 7 ਲੱਖ 29 ਹਜ਼ਾਰ 92 ਔਰਤ ਵੋਟਰ ਹਨ। 46 ਵੋਟਰ ਟਰਾਂਸਜੈਂਡਰ ਹਨ। ਪਟਿਆਲਾ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 2077 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 17 ਲੱਖ 87 ਹਜ਼ਾਰ 747 ਹੈ। ਇਨ੍ਹਾਂ ਵਿਚ 9 ਲੱਖ 35 ਹਜ਼ਾਰ 238 ਮਰਦ ਵੋਟਰ ਜਦਕਿ 8 ਲੱਖ 52 ਹਜ਼ਾਰ 433 ਔਰਤ ਵੋਟਰ ਹਨ। 76 ਵੋਟਰ ਟਰਾਂਸਜੈਂਡਰ ਹਨ।