ਜਲੰਧਰ:  ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਪ੍ਰਾਇਮਰੀ ਅਸੈਸਮੇਂਟ 'ਚ ਪੰਜਾਬ 'ਚ ਹੋਵੇ ਕਤਲਾਂ ਵਿਚੋਂ 6 ਇੱਕੋ ਜਿਹੇ ਲੱਗ ਰਹੇ ਹਨ। ਇਨ੍ਹਾਂ 'ਚ ਮਾਤਾ ਚੰਦ ਕੌਰ ਦੇ ਕੇਸ ਨੂੰ ਜੇ ਛੱਡ ਦੇਈਏ ਤਾਂ ਬਾਕੀ ਇਕੋ ਜਿਹੇ ਲਗ ਰਹੇ ਹਨ। ਡੀਜੀਪੀ ਜਲੰਧਰ 'ਚ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰ ਨੂੰ ਮਿਲਣ ਆਏ ਸਨ।
ਜਲੰਧਰ ਦੇ ਪੀਏਪੀ ਕੰਪਲੈਕਸ 'ਚ ਸਵੇਰੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਹੈ। ਸਟੇਟ ਲੈਵਲ ਦੇ ਇਸ ਪ੍ਰੋਗਰਾਮ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰ ਆਏ ਸਨ।
ਪ੍ਰੋਗਰਾਮ ਤੋਂ ਬਾਅਦ ਡੀਜੀਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਜਿਹੜੇ ਵੱਡੇ ਕਤਲ ਹਨ ਉਨ੍ਹਾਂ ਵਿਚੋ ਮਾਤਾ ਚੰਦ ਕੌਰ ਦੇ ਕਤਲ ਨੂੰ ਛੱਡ ਕੇ ਬਾਕੀ 'ਚ ਪ੍ਰਾਈਮਰੀ ਅਸੈਸਮੈਂਟ 'ਚ ਇਕੋ ਤਰੀਕਾ ਲੱਗ ਰਿਹਾ ਹੈ। ਬਾਕੀ ਉਦੋਂ ਹੀ ਪਤਾ ਲੱਗੇਗਾ ਜਦੋਂ ਇਹ ਕੇਸ ਟ੍ਰੇਸ ਹੋ ਜਾਣਗੇ।