ਚੰਡੀਗੜ੍ਹ: ਢੀਂਡਸਾ ਪਰਿਵਾਰ ਨੇ ਬਾਦਲ ਪਰਿਵਾਰ ਨੂੰ ਠੋਕਵਾਂ ਜਵਾਬ ਦੇਣ ਦੀ ਤਿਆਰੀ ਵਿੱਢ ਦਿੱਤੀ ਹੈ। ਢੀਂਡਸਾ ਪਰਿਵਾਰ ਇਸੇ ਮਹੀਨੇ ਉਸੇ ਥਾਂ ’ਤੇ ਰੈਲੀ ਕਰੇਗਾ ਜਿੱਥੇ ਪਿਛਲੇ ਦਿਨੀਂ ਸੁਖਬੀਰ ਬਾਦਲ ਨੇ ਕੀਤੀ ਸੀ। ਇਸ ਰੈਲੀ ਵਿੱਚ ਹੀ ਸੁਖਬੀਰ ਬਾਦਲ ਨੇ ਢੀਂਡਸਿਆਂ ਦੀ ਅਕਾਲੀ ਦਲ ਵਿੱਚੋਂ 'ਅੰਤਮ ਅਰਦਾਸ' ਕੀਤੀ ਸੀ। ਇਸ ਮੌਕੇ ਸੁਖਬੀਰ ਬਾਦਲ ਨੇ 'ਪਿਤਾ ਸਮਾਨ' ਸੁਖਦੇਵ ਸਿੰਘ ਢੀਂਡਸਾ ਨੂੰ ਗੱਦਾਰ ਤੱਕ ਕਹਿ ਦਿੱਤਾ ਸੀ।
ਸੁਖਬੀਰ ਬਾਦਲ ਦੇ ਹਮਲਿਆਂ ਮਗਰੋਂ ਢੀਂਡਸਿਆਂ ਦੇ ਹਮਾਇਤੀ ਹੋਰ ਵਿੱਚ ਹਨ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਸੁਖਬੀਰ ਬਾਦਲ ਦੀ ਪੰਜਾਬ ਪੱਧਰੀ ਰੈਲੀ ਤੋਂ ਵੱਡਾ ਇਕੱਠ ਇੱਕ ਜ਼ਿਲ੍ਹੇ ਵਿੱਚੋਂ ਕਰਕੇ ਦਿਖਾਉਣਗੇ। ਇਹ ਫੈਸਲਾ ਮੰਗਲਵਾਰ ਨੂੰ ਪਰਮਿੰਦਰ ਢੀਂਡਸਾ ਨਾਲ ਆਪਣੇ ਹਮਾਇਤੀਆਂ ਦੀ ਮੀਟਿੰਗ ਦੌਰਾਨ ਹੋਇਆ।
ਇਸ ਮੌਕੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵਿੱਚ ਉਨ੍ਹਾਂ ਦੇ ਜਵਾਬ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ। ਇਸੇ ਕਾਰਨ ਉਸ ਨੇ ਨੋਟਿਸ ਭੇਜਣ ਤੇ ਜਵਾਬ ਸੁਣਨ ਤੋਂ ਬਿਨਾਂ ਹੀ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਕਾਰਵਾਈ ਕੀਤੀ ਹੈ। ਇਸ ਨਾਲ ਸੁਖਬੀਰ ਬਾਦਲ ਨੇ ਤਾਨਾਸ਼ਾਹ ਹੋਣ ਦਾ ਪੁਖ਼ਤਾ ਸਬੂਤ ਦਿੱਤਾ ਹੈ।
ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਤੇ ਰਵਾਇਤਾਂ ਹਨ। ਸ਼੍ਰੋਮਣੀ ਅਕਾਲੀ ਦਲ ਇੱਕ ਵਿਚਾਰਧਾਰਾ ਹੈ ਤੇ ਇਹ ਸੁਖਬੀਰ ਬਾਦਲ ਦੀ ਜਾਗੀਰ ਨਹੀਂ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਸ਼੍ਰੋਮਣੀ ਅਕਾਲੀ ਦਲ ਅੰਦਰ ਜਮਹੂਰੀਅਤ ਤੇ ਨਿਰਪੱਖਤਾ ਨੂੰ ਵੱਡੀ ਢਾਹ ਲਾਈ ਹੈ। ਕੁਰਸੀ ਦੇ ਲਾਲਚ ਵਿੱਚ ਪਾਰਟੀ ਦੇ ਸਿਧਾਂਤਾਂ ਤੇ ਵਿਚਾਰਧਾਰਾ ਨੂੰ ਦਾਅ ’ਤੇ ਲਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਇੱਕ ਅਜਿਹਾ ਪ੍ਰਧਾਨ ਹੈ, ਜੋ ਹਰ ਮਾਮਲੇ ’ਤੇ ਫੇਲ੍ਹ ਹੋਇਆ ਤੇ ਪੰਥ ਦੀ ਸਹੀ ਅਗਵਾਈ ਨਹੀਂ ਕਰ ਸਕਿਆ।
ਬਾਦਲਾਂ ਨੂੰ ਜਵਾਬ ਦੇਣ ਲਈ ਢੀਂਡਸਿਆਂ ਨੇ ਚੁਣੀ ਉਹੀ ਥਾਂ, ਜਿੱਥੇ ਸੁਖਬੀਰ ਬਾਦਲ ਨੇ ਕੀਤੀ 'ਅੰਤਮ ਅਰਦਾਸ'
ਏਬੀਪੀ ਸਾਂਝਾ
Updated at:
05 Feb 2020 06:17 PM (IST)
ਢੀਂਡਸਾ ਪਰਿਵਾਰ ਨੇ ਬਾਦਲ ਪਰਿਵਾਰ ਨੂੰ ਠੋਕਵਾਂ ਜਵਾਬ ਦੇਣ ਦੀ ਤਿਆਰੀ ਵਿੱਢ ਦਿੱਤੀ ਹੈ। ਢੀਂਡਸਾ ਪਰਿਵਾਰ ਇਸੇ ਮਹੀਨੇ ਉਸੇ ਥਾਂ ’ਤੇ ਰੈਲੀ ਕਰੇਗਾ ਜਿੱਥੇ ਪਿਛਲੇ ਦਿਨੀਂ ਸੁਖਬੀਰ ਬਾਦਲ ਨੇ ਕੀਤੀ ਸੀ। ਇਸ ਰੈਲੀ ਵਿੱਚ ਹੀ ਸੁਖਬੀਰ ਬਾਦਲ ਨੇ ਢੀਂਡਸਿਆਂ ਦੀ ਅਕਾਲੀ ਦਲ ਵਿੱਚੋਂ 'ਅੰਤਮ ਅਰਦਾਸ' ਕੀਤੀ ਸੀ। ਇਸ ਮੌਕੇ ਸੁਖਬੀਰ ਬਾਦਲ ਨੇ 'ਪਿਤਾ ਸਮਾਨ' ਸੁਖਦੇਵ ਸਿੰਘ ਢੀਂਡਸਾ ਨੂੰ ਗੱਦਾਰ ਤੱਕ ਕਹਿ ਦਿੱਤਾ ਸੀ।
- - - - - - - - - Advertisement - - - - - - - - -