ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਗੁਰੱਪ ਲੀਡਰ ਵਜੋਂ ਅਸਤੀਫਾ ਦੇ ਦਿੱਤਾ ਹੈ। ਖ਼ਬਰਾਂ ਨੇ ਕਿ ਢੀਂਡਸਾ ਨੇ ਆਪਣਾ ਅਸਤੀਫਾ ਰਾਜ ਸਭਾ ਦੇ ਉਪ ਚੇਅਰਮੈਨ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਦਿੱਤਾ ਹੈ।


ਇਸ ਦੇ ਨਾਲ ਹੀ ਬੀਤੇ ਦਿਨੀਂ ਹੀ ਉਨ੍ਹਾਂ ਨੇ ਆਪਣਾ ਅਸਤੀਫਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਭੇਜ ਦਿੱਤਾ ਸੀ। ਲੰਬੇ ਸਮੇਂ ਤੋਂ ਢੀਂਡਸਾ ਕਿਸੇ ਸਿਆਸੀ ਕਾਰਜ ‘ਚ ਵੀ ਨਜ਼ਰ ਨਹੀਂ ਆਏ। ਇੱਥੋਂ ਤਕ ਕੀ ਲੋਕ ਸਭਾ ਚੋਣਾਂ ਦੇ ਪ੍ਰਚਾਰ ‘ਚ ਵੀ ਉਹ ਕੀਤੇ ਨਜ਼ਰ ਨਹੀਂ ਸੀ ਆਏ।

ਢੀਂਡਸਾ ਦੇ ਅਸਤੀਫੇ ‘ਤੇ ਅਕਾਲੀ ਦਲ ਨੇ ਸਾਫ ਕੀਤਾ ਕਿ ਰਾਜਸਭਾ ‘ਚ ਢੀਂਡਸਾ ਦੀ ਥਾਂ ਐਮਪੀ ਬਲਵਿੰਦਰ ਸਿੰਘ ਭੂੰਦੜ ਨੂੰ ਗਰੁੱਪ ਲੀਡਰ ਅਤੇ ਨਰੇਸ਼ ਗੁਜਰਾਲ ਨੂੰ ਡਿਪਟੀ ਲੀਡਰ ਵਜੋਂ ਚੁਣਿਆ ਗਿਆ ਸੀ।